ਕੈਦੀ ਨੇ ਜੇਲ ਕਰਮੀ 'ਤੇ ਕੀਤਾ ਜਾਨਲੇਵਾ ਹਮਲਾ, ਹਸਪਤਾਲ 'ਚ ਭਰਤੀ

12/05/2017 6:25:28 PM

ਊਨਾ(ਅਮਿਤ)— ਹਿਮਾਚਲ ਦੇ ਊਨਾ ਜਿਲੇ ਦੇ ਜੇਲ ਬਨਖੜ 'ਚ ਹੱਤਿਆ ਦੇ ਮਾਮਲੇ 'ਚ ਇਕ ਕੈਦੀ ਨੇ ਇਕ ਜੇਲ ਕਰਮੀ 'ਤੇ ਹਮਲਾ ਕਰਦੇ ਹੋਏ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਹਮਲੇ 'ਚ ਜੇਲ ਕਰਮੀਆਂ ਦੇ ਦੰਦ ਵੀ ਟੁੱਟ ਗਏ ਹਨ। ਜੇਲ 'ਚ ਹੋਰ ਜੇਲ ਕਰਮੀਆਂ ਦੀ ਮਦਦ ਨਾਲ ਜ਼ਖਮੀ ਜੇਲ ਕਰਮੀ ਨੂੰ ਇਲਾਜ ਅਤੇ ਮੈਡੀਕਲ ਮਦਦ ਲਈ ਊਨਾ ਹਸਪਤਾਲ 'ਚ ਲਿਜਾਇਆ ਗਿਆ। ਨਾਲ ਹੀ ਇਸ ਦੀ ਸ਼ਿਕਾਇਤ ਅਧਿਕਾਰੀਆਂ ਅਤੇ ਪੁਲਸ ਚੌਂਕੀ ਮਹਿਤਪੁਰ 'ਚ ਦਿੱਤੀ ਗਈ। ਜ਼ਖਮੀ ਜੇਲ ਕਰਮੀ ਜੋਗਿੰਦਰ ਦਾ ਕਹਿਣਾ ਹੈ ਕਿ ਰੋਜਾਨਾ ਦੀ ਤਰ੍ਹਾਂ ਮੰਗਲਵਾਰ ਨੂੰ ਜੇਲ 'ਚ ਬੰਦ ਕੈਦੀਆਂ ਦੀ ਗਿਣਤੀ ਕਰ ਰਹੇ ਸਨ।
ਇਸ ਦੌਰਾਨ ਕੈਦੀ ਨੇ ਅਚਾਨਕ ਪਿੱਛੋ ਦੀ ਹਮਲਾ ਕਰ ਦਿੱਤਾ। ਖੁਦ ਨੂੰ ਬਚਾਉਣ ਦਾ ਯਤਨ ਕੀਤਾ ਅਤੇ ਕੈਦੀ ਲਗਾਤਾਰ ਮੁੱਕੇ ਮਾਰਦਾ ਰਿਹਾ। ਜੋਗਿੰਦਰ ਦੀ ਮੰਨੀਏ ਤਾਂ ਕੈਦੀ ਫਰਾਰ ਹੋਣ ਦੀ ਫਰਾਕ 'ਚ ਸੀ। ਜੇਲ ਕਰਮੀ ਨੂੰ ਇਲਾਜ ਲਈ ਊਨਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਐੈੱਸ. ਪੀ. ਊਨਾ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜੇਲ ਕਰਮੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।