14 ਸਾਲ ਜੇਲ 'ਚ ਰਹਿਣ ਤੋਂ ਬਾਅਦ ਬਣਿਆ ਡਾਕਟਰ, MBBS ਕਰਦਿਆਂ ਮਿਲੀ ਸੀ ਸਜ਼ਾ

02/15/2020 3:32:15 PM

ਕਲਬੁਰਗੀ— ਜੇਕਰ ਮਨ 'ਚ ਹੌਂਸਲਾ ਬੁਲੰਦ ਹੋਵੇ ਤਾਂ ਕੋਈ ਵੀ ਤੁਹਾਨੂੰ ਨਹੀਂ ਰੋਕ ਸਦਾ ਹੈ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਕਰਨਾਟਕ ਦੇ ਕਲਬੁਰਗੀ ਜ਼ਿਲੇ 'ਚ ਰਹਿਣ ਵਾਲੇ ਸੁਭਾਸ਼ ਪਾਟਿਲ ਨੇ। ਐੱਮ.ਬੀ.ਬੀ.ਐੱਸ. ਦੌਰਾਨ ਜੇਲ ਭੇਜ ਦਿੱਤੇ ਗਏ ਸੁਭਾਸ਼ ਪਾਟਿਲ ਨੇ 14 ਸਾਲ ਦੀ ਸਜ਼ਾ ਪੂਰੀ ਕੀਤੀ ਅਤੇ ਫਿਰ ਡਾਕਟਰੀ ਦੀ ਪੜ੍ਹਾਈ ਨੂੰ ਪੂਰਾ ਕਰ ਕੇ ਆਪਣੇ ਸੁਪਨੇ ਨੂੰ ਪੂਰਾ ਕੀਤਾ। ਸਾਲ 1997 'ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਦੌਰਾਨ ਕਲਬੁਰਗੀ ਦੇ ਅਫਜਾਲਪੁਰ ਦੇ ਰਹਿਣ ਵਾਲੇ 40 ਸਾਲਾ ਸੁਭਾਸ਼ ਪਾਟਿਲ ਨੂੰ ਕਤਲ ਦੇ ਮਾਮਲੇ 'ਚ ਜੇਲ ਭੇਜ ਦਿੱਤਾ ਗਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੇਹੱਦ ਸੁਖਦ ਮਹਿਸੂਸ ਕਰ ਰਹੇ ਪਾਟਿਲ ਨੇ ਕਿਹਾ,''ਮੈਂ ਸਾਲ 1997 'ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕੀਤੀ ਸੀ ਪਰ ਕਤਲ ਦੇ ਮਾਮਲੇ 'ਚ ਸਾਲ 2002 'ਚ ਮੈਨੂੰ ਜੇਲ ਭੇਜ ਦਿੱਤਾ ਗਿਆ। ਮੈਂ ਜੇਲ ਦੀ ਓ.ਪੀ.ਡੀ. 'ਚ ਕੰਮ ਕੀਤਾ ਅਤੇ ਸਾਲ 2016 'ਚ ਚੰਗੇ ਵਤੀਰੇ ਕਾਰਨ ਮੈਨੂੰ ਰਿਹਾਅ ਕਰ ਦਿੱਤਾ ਗਿਆ। ਮੈਂ ਸਾਲ 2019 'ਚ ਆਪਣੀ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਪੂਰੀ ਕੀਤੀ।''

ਇਸ ਤੋਂ ਪਹਿਲਾਂ ਇਸੇ ਮਹੀਨੇ ਡਾਕਟਰ ਪਾਟਿਲ ਨੇ ਐੱਮ.ਬੀ.ਬੀ.ਐੱਸ. ਲਈ ਜ਼ਰੂਰੀ ਇਕ ਸਾਲ ਦੀ ਇੰਟਰਨਸ਼ਿਪ ਨੂੰ ਪੂਰਾ ਕੀਤਾ ਹੈ। ਦੱਸਣਯੋਗ ਹੈ ਕਿ ਸਾਲ 2002 'ਚ ਪੁਲਸ ਨੇ ਕਤਲ ਦੇ ਇਕ ਮਾਮਲੇ 'ਚ ਪਾਟਿਲ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੌਰਾਨ ਪਾਟਿਲ ਐੱਮ.ਬੀ.ਬੀ.ਐੱਸ. ਕੋਰਸ ਦੀ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਸਨ। ਸਾਲ 2006 'ਚ ਇਕ ਕੋਰਟ ਨੇ ਉਨ੍ਹਾਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜੇਲ ਭੇਜੇ ਜਾਣ ਦੇ ਬਾਅਦ ਵੀ ਪਾਟਿਲ ਨੇ ਆਪਣਾ ਡਾਕਟਰ ਬਣਨ ਦਾ ਸੁਪਨਾ ਨਹੀਂ ਛੱਡਿਆ। ਸਾਲ 2016 'ਚ ਉਨ੍ਹਾਂ ਦੇ ਚੰਗੇ ਵਤੀਰੇ ਨੂੰ ਦੇਖਦੇ ਹੋਏ ਆਜ਼ਾਦੀ ਦਿਵਸ ਦੇ ਦਿਨ ਰਿਹਾਅ ਕਰ ਦਿੱਤਾ ਗਿਆ।

DIsha

This news is Content Editor DIsha