ਇਸ ਮੰਦਰ ਦੀ ਪਹਿਲ, ''ਹੈਲਮਟ ਨਹੀਂ, ਤਾਂ ਪੂਜਾ ਨਹੀਂ''

02/11/2018 10:30:28 PM

ਪਾਰਾਦੀਪ—ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲੇ 'ਚ 1000 ਸਾਲ ਪੁਰਾਣੇ ਇਕ ਮੰਦਰ ਦੇ ਪੁਜਾਰੀਆਂ ਨੇ ਉਨ੍ਹਾਂ ਦੋਪਹੀਆ ਵਾਹਨ ਚਾਲਕਾਂ ਨੂੰ ਪੂਜਾ ਕਰਵਾਉਣਾ ਬੰਦ ਕਰ ਦਿੱਤਾ ਹੈ, ਜੋ ਬਿਨਾਂ ਹੈਲਮਟ ਦੇ ਵਾਹਨ ਚਲਾਉਦੇ ਹਨ। ਪੁਜਾਰੀਆਂ ਦਾ ਕਹਿਣਾ ਹੈ ਕਿ ਪੁਲਸ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਦੇਵੀ ਮਾਂ ਸਰਲਾ ਦੇ ਮੰਦਰ ਦੇ ਪ੍ਰਬੰਧਨ ਦੇ ਇਕ ਮਹੀਨੇ ਪਹਿਲਾਂ 'ਹੈਲਮਟ ਨਹੀਂ ਤਾਂ ਪੂਜਾ ਨਹੀਂ' ਦੀ ਨੀਤੀ ਸ਼ੁਰੂ ਕਰ ਦਿੱਤੀ ਹੈ। ਇਸ 'ਚ ਉਨ੍ਹਾਂ ਵਾਹਨ ਚਾਲਕਾਂ ਨੂੰ ਪੂਜਾ ਨਹੀਂ ਕਰਵਾਈ ਜਾਂਦੀ ਹੈ ਜੋ ਹੈਲਮਟ ਨਹੀਂ ਪਾ ਕੇ ਆਉਂਦੇ ਹਨ।
ਜਗਤਸਿੰਘਪੁਰ ਦੇ ਪੁਲਸ ਇੰਚਾਰਜ ਜੈ ਨਾਰਾਇਨ ਪੰਕਜ ਨੇ ਦੱਸਿਆ ਕਿ ਸੜਕ ਦੁਰਘਟਨਾਵਾਂ 'ਚ ਹਤਾਹਤਾਂ ਦੀ ਗਿਣਤੀ ਨੂੰ ਘੱਟ ਕਰਨ ਦੀ ਰਣਨੀਤੀ ਦੇ ਤਹਿਤ ਜ਼ਿਲੇ 'ਚ ਮੰਦਰ ਪ੍ਰਬੰਧਨਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਲੋਕਾਂ ਨੇ ਪੁਲਸ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਸਹਿਮਤੀ ਜਤਾਈ। ਮਾਂ ਸਰਲਾ ਦੇਵੀ ਦਾ ਮੰਦਰ ਪਾਰਾਦੀਪ ਕੋਲ ਝੰਕਾੜ 'ਚ ਸਥਿਤ ਹੈ। 
ਮਾਂ ਸਰਲਾ ਮੰਦਰ ਦੇ ਪ੍ਰਧਾਨ ਪੁਜਾਰੀ ਸੁਦਾਮ ਚਰਣ ਪਾਂਡਾ ਨੇ ਦੱਸਿਆ ਕਿ ਪੁਲਸ ਦੀ ਇਸ ਪਹਿਲ ਦਾ ਸਨਮਾਨ ਕਰਦੇ ਹੋਏ ਅਸੀਂ ਬਿਨਾ ਹੈਲਮਟ ਤੋਂ ਬਾਇਕ 'ਤੇ ਆਉਣ ਵਾਲੇ ਲੋਕਾਂ ਨੂੰ ਪੂਜਾ ਨਹੀਂ ਕਰਨ ਦਿੰਦੇ। ਮੰਦਰ ਦੇ ਪੁਜਾਰੀ ਦੋਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਇਸ ਨੂੰ ਸਖਤੀ ਨਾਲ ਲਾਗੂ ਕਰ ਰਹੇ ਹਨ। ਐੱਸ.ਪੀ. ਪੰਕਜ ਨੇ ਦੱਸਿਆ ਕਿ ਅਸੀਂ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੰਦਰ ਦੇ ਪੁਜਾਰੀ ਸੜਕ ਸੁਰੱਖਿਆ ਮੁਹਿਮ 'ਚ ਸਹਿਯੋਗ ਦੇ ਰਹੇ ਹਨ।