ਫਰਾਂਸ 'ਚ ਮੁਸਲਮਾਨਾਂ ਨੇ ਪੀ.ਐੱਮ. ਮੋਦੀ ਦਾ ਕੀਤਾ ਸਵਾਗਤ, ਚਿੜ੍ਹਿਆ ਪਾਕਿਸਤਾਨ

08/23/2019 10:42:41 AM

ਪੈਰਿਸ— ਫਰਾਂਸ ਦੇ ਦੌਰੇ 'ਤੇ ਪੈਰਿਸ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਪੈਰਿਸ 'ਚ ਏਅਰਪੋਰਟ 'ਤੇ ਗੁਜਰਾਤ ਦੇ ਵੋਹਰਾ ਮੁਸਲਮਾਨਾਂ ਨੇ ਤਿਰੰਗੇ ਨਾਲ ਮੋਦੀ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਵੀ ਲਗਾਏ ਗਏ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੂੰ ਮੁਸਲਮ ਵਿਰੋਧੀ ਸਾਬਤ ਕਰਨ ਲਈ ਪੂਰੀ ਦੁਨੀਆ 'ਚ ਮੁਹਿੰਮ ਚਲਾਉਣ ਵਾਲੇ ਪਾਕਿਸਤਾਨ ਨੂੰ ਇਹ ਰਾਸ ਨਹੀਂ ਆਇਆ।

ਫਵਾਦ ਚੌਧਰੀ ਨੇ ਕੀਤਾ ਇਹ ਟਵੀਟ 
ਇਮਰਾਨ ਖਾਨ ਸਰਕਾਰ 'ਚ ਮੰਤਰੀ ਫਵਾਦ ਚੌਧਰੀ ਪੀ.ਐੱਮ. ਮੋਦੀ ਦੇ ਸਵਾਗਤ ਤੋਂ ਇੰਨਾ ਚਿੜ੍ਹ ਗਏ ਕਿ ਉਨ੍ਹਾਂ ਨੇ ਟਵੀਟ ਕਰ ਕੇ ਆਪਣੀ ਨਿਰਾਸ਼ਾ ਜ਼ਾਹਰ ਕਰ ਦਿੱਤੀ। ਫਵਾਦ ਚੌਧਰੀ ਨੇ ਭਾਰਤੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੀਤੇ ਗਏ ਵੀਡੀਓ ਟਵੀਟ 'ਤੇ ਰਿਪਲਾਈ ਕਰਦੇ ਹੋਏ ਲਿਖਿਆ,''ਕਿੰਨੇ ਪੈਸੇ ਲੱਗ ਗਏ ਇਸ ਡਰਾਮੇ 'ਤੇ?'' ਪਾਕਿਸਤਾਨੀ ਮੰਤਰੀ ਦੇ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਪ੍ਰਕਾਸ਼ ਤਿਵਾੜੀ ਨੇ ਲਿਖਿਆ,''ਫਵਾਦ ਚੌਧਰੀ, ਹਰਕਤਾਂ ਵੀ ਨਾਂ ਵਰਗੀਆਂ ਹੀ ਹਨ। ਟਮਾਟਰ ਅਤੇ ਰੋਟੀ 'ਚ ਵਿਕਣ ਵਾਲੇ ਪੈਸੇ ਪੁੱਛੇ ਰਹੇ ਹਨ।''
ਟਵੀਟ ਤੋਂ ਬਾਅਦ ਫਵਾਦ ਹੋਏ ਟਰੋਲ
ਮੁਹੰਮਦ ਸਾਜ਼ਿਦ ਨੇ ਡਾਰ ਨੇ ਲਿਖਿਆ,''ਪੈਸਿਆਂ ਦੀ ਗੱਲ ਨਾ ਕਰੋ ਸਾਹਿਬ। ਜੋ ਚੀਜ਼ ਤੁਹਾਡੇ ਕੋਲ ਨਾ ਹੋਵੇ, ਉਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ।'' ਮਨੀਸ਼ ਜੋਸ਼ੀ ਨੇ ਲਿਖਿਆ,''ਤੁਹਾਨੂੰ ਹਰ ਮੁਸਲਮਾਨ ਵਿਕਾਊ ਕਿਉਂ ਲੱਗਦਾ ਹੈ? ਭਰਾ ਤੁਹਾਡੇ ਦੇਸ਼ ਦੇ ਮੁਸਲਮਾਨ ਵਿਕਦੇ ਹੋਣਗੇ 2-2 ਰੁਪਏ 'ਚ, ਮੇਰੇ ਦੇਸ਼ ਦੇ ਨਹੀਂ।'' ਇਕ ਯੂਜ਼ਰ ਨੇ ਤਾਂ ਫਵਾਦ ਚੌਧਰੀ ਨੂੰ ਉਨ੍ਹਾਂ ਦੇ ਸਾਹਮਣੇ ਹੀ 'ਚੋਰ' ਕਹਿਣ ਵਾਲਾ ਵਾਇਰਲ ਵੀਡੀਓ ਪੋਸਟ ਕਰ ਦਿੱਤਾ।
ਫਵਾਦ ਨੇ ਸਿੱਖ ਫੌਜੀਆਂ ਨੂੰ ਕੀਤੀ ਸੀ ਇਹ ਅਪੀਲ
ਜ਼ਿਕਰਯੋਗ ਹੈ ਕਿ ਇਹ ਉਹੀ ਫਵਾਦ ਚੌਧਰੀ ਹਨ, ਜਿਨ੍ਹਾਂ ਨੇ ਭਾਰਤੀ  ਫੌਜ ਦੇ ਸਿੱਖ ਫੌਜੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਕਸ਼ਮੀਰ 'ਚ ਆਪਣੀ ਡਿਊਟੀ ਤੋਂ ਇਨਕਾਰ ਕਰ ਦੇਣ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਫਟਕਾਰ ਲਗਾਈ ਸੀ। ਕੈਪਟਨ ਅਮਰਿੰਦਰ ਨੇ ਫਵਾਦ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ,''ਭਾਰਤ ਦੇ ਅੰਦਰੂਨੀ ਮਾਮਲੇ 'ਚ ਦਖ਼ਲ ਦੇਣਾ ਬੰਦ ਕਰ ਦਿਓ। ਮੈਂ ਸਾਫ਼ ਕਰ ਦੇਵਾਂ ਕਿ ਭਾਰਤੀ ਫੌਜ ਇਕ ਅਨੁਸ਼ਾਸਿਤ ਅਤੇ ਰਾਸ਼ਟਰਵਾਦੀ ਫੋਰਸ ਹੈ। ਇਹ ਤੁਹਾਡੀ ਪਾਕਿਸਤਾਨੀ ਫੌਜ ਦੀ ਤਰ੍ਹਾਂ ਨਹੀਂ ਹੈ। ਤੁਹਾਡਾ ਭੜਕਾਊ ਬਿਆਨ ਕੰਮ ਨਹੀਂ ਕਰੇਗਾ ਅਤੇ ਨਾ ਹੀ ਭਾਰਤੀ ਫੌਜ ਦੇ ਜਵਾਨ ਇਸ ਵੰਡ ਦੀ ਸਲਾਹ ਨੂੰ ਕੋਈ ਭਾਅ ਦੇਣਗੇ।''

DIsha

This news is Content Editor DIsha