ਅਸੀਂ ਕਸ਼ਮੀਰ 'ਚ ਫਿਰ ਤੋਂ ਨਵਾਂ ਸਵਰਗ ਬਣਾਉਣਾ ਹੈ : ਨਰਿੰਦਰ ਮੋਦੀ

09/19/2019 4:36:00 PM

ਮੁੰਬਈ— ਮਹਾਰਾਸ਼ਟਰ ਦੇ ਨਾਸਿਕ 'ਚ ਦੇਵੇਂਦਰ ਫੜਨਵੀਸ ਦੀ ਅਗਵਾਈ 'ਚ ਭਾਜਪਾ ਸਰਕਾਰ ਦੇ ਮਹਾਜਨਾਦੇਸ਼ ਯਾਤਰਾ ਦੇ ਸਮਾਪਨ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਸਰਕਾਰ ਦੇ 100 ਦਿਨ ਪੂਰੇ ਅਤੇ ਪਹਿਲਾ 'ਸ਼ਤਕ' ਤੁਹਾਡੇ ਸਾਹਮਣੇ ਹੈ। ਇਸ ਸ਼ਤਕ 'ਤੇ ਧਾਰ ਵੀ ਹੈ, ਰਫ਼ਤਾਰ ਵੀ ਹੈ ਅਤੇ ਆਉਣ ਵਾਲੇ 5 ਸਾਲਾਂ ਦੀ ਸਾਫ਼ ਸੁਥਰੀ ਤਸਵੀਰ ਵੀ ਹੈ। ਪਹਿਲੇ ਸ਼ਤਕ 'ਚ ਦੇਸ਼, ਸਮਾਜ ਅਤੇ ਦੁਨੀਆ 'ਚ ਨਵੇਂ ਭਾਰਤ ਦੇ ਨਵੇਂ ਦ੍ਰਿਸ਼ਟੀਕੋਣ ਦੀ ਝਲਕ ਹੈ। ਕਠਿਨ ਚੁਣੌਤੀਆਂ ਨਾਲ ਟੱਕਰ ਵੀ ਹੈ, ਵਿਕਾਸ ਦਾ ਜੋਸ਼ ਵੀ ਹੈ ਅਤੇ ਭਾਰਤ ਦੀ ਗਲੋਬਲ ਤਾਕਤ ਦਾ ਸੰਦੇਸ਼ ਵੀ ਹੈ। ਦਹਾਕਿਆਂ ਤੋਂ ਕਸ਼ਮੀਰੀਆਂ ਦੀ ਹਾਲਤ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਕਸ਼ਮੀਰ 'ਚ ਫਿਰ ਤੋਂ 'ਨਵਾਂ ਸਵਰਗ' ਬਣਾਉਣਾ ਹੈ।

ਕਸ਼ਮੀਰ 'ਚ ਹਿੰਸਾ ਭੜਕਾਉਣ ਲਈ ਸਰਹੱਦ ਪਾਰ ਤੋਂ ਕੋਸ਼ਿਸ਼ ਜਾਰੀ
ਮਹਾਰਾਸ਼ਟਰ 'ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਹਿੰਸਾ ਭੜਕਾਉਣ ਲਈ ਸਰਹੱਦ ਪਾਰ ਤੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ,''ਅਸੀਂ ਫਿਰ ਤੋਂ (ਕਸ਼ਮੀਰ 'ਚ) ਨਵਾਂ ਸਵਰਗ ਬਣਾਉਣਾ ਹੈ, ਸਾਰੇ ਕਸ਼ਮੀਆਂ ਨੂੰ ਗਲੇ ਲਗਾਓ।'' ਮੋਦੀ ਨੇ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ 60 ਸਾਲ ਬਾਅਦ ਪਹਿਲ ਵਾਰ ਇਕ ਸਰਕਾਰ ਮੁੜ ਚੁਣ ਕੇ ਅਤੇ ਪਹਿਲਾਂ ਨਾਲੋਂ ਵਧ ਬਹੁਮਤ ਨਾਲ ਚੁਣ ਕੇ ਆਈ। ਜਦੋਂ ਤੁਸੀਂ ਤਾਕਤ ਦਿੰਦੇ ਹੋ ਤਾਂ ਸਰਕਾਰ ਕਿਵੇਂ ਕੰਮ ਕਰਦੀ ਹੈ, ਸਾਡੀ ਸਰਕਾਰ ਦੇ ਪਹਿਲੇ 100 ਦਿਨ ਦਾ ਕਾਰਜਕਾਲ ਇਸ ਦਾ ਉਦਾਹਰਣ ਹੈ।

ਮਵੇਸ਼ੀ ਵੋਟ ਨਹੀਂ ਪਾਉਂਦੇ
ਵਿਰੋਧੀ ਪਾਰਟੀ ਦੇ ਨੇਤਾਵਾਂ ਵਲੋਂ 50 ਕਰੋੜ ਮਵੇਸ਼ੀਆਂ ਦੇ ਟੀਕਾਕਰਣ ਨੂੰ ਸਿਆਸੀ ਕਦਮ ਦੱਸੇ ਜਾਣ 'ਤੇ ਤੰਜ਼ ਕੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਮਵੇਸ਼ੀ ਵੋਟ ਨਹੀਂ ਪਾਉਂਦੇ।'' ਰਾਸ਼ਟਰੀ ਮਵੇਸ਼ੀ ਬੀਮਾਰੀ ਕੰਟਰੋਲ ਪ੍ਰੋਗਰਾਮ ਮਵੇਸ਼ੀਆਂ ਤੋਂ ਮੂੰਹਪਕਾ, ਖੁਰਪਕਾ ਬੀਮਾਰੀ ਅਤੇ ਬਰੂਸੇਲੋਸਿਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ 'ਚ ਜੁਟਿਆ ਹੈ। ਇਸੇ ਕੋਸ਼ਿਸ਼ ਦੇ ਅਧੀਨ ਮੱਝਾਂ, ਭੇਡਾਂ, ਬੱਕਰੀਆਂ ਅਤੇ ਸੂਰਾਂ ਸਮੇਤ ਕਰੀਬ 50 ਕਰੋੜ ਮਵੇਸ਼ੀਆਂ ਦਾ ਟੀਕਾਕਰਣ ਕੀਤਾ ਜਾਣਾ ਹੈ।

ਦੇਵੇਂਦਰ ਦੀ ਅਗਵਾਈ 'ਚ ਕੱਢੀ ਗਈ ਮੋਟਰਸਾਈਕਲ ਰੈਲੀ
ਉਨ੍ਹਾਂ ਨੇ ਕਿਹਾ ਕਿ ਦੇਵੇਂਦਰ ਜੀ ਨੇ 5 ਸਾਲ ਅਖੰਡ ਸਾਧਨਾ ਕਰ ਕੇ ਮਹਾਰਾਸ਼ਟਰ ਦੀ ਸੇਵਾ ਕੀਤੀ ਅਤੇ ਸੂਬੇ ਨੂੰ ਨਵੀਂ ਦਿਸ਼ਾ ਦਿੱਤੀ। ਹੁਣ ਮਹਾਰਾਸ਼ਟਰ ਦੀ ਜ਼ਿੰਮੇਵਾਰੀ ਹੈ ਕਿ ਫਿਰ ਇਕ ਵਾਰ ਦੇਵੇਂਦਰ ਜੀ ਦੀ ਅਗਵਾਈ 'ਚ ਸਥਿਰ ਰਾਜਨੀਤੀ ਦਾ ਫਾਇਦਾ ਚੁੱਕਣਾ ਚਾਹੀਦਾ। ਪੀ.ਐੱਮ. ਮੋਦੀ ਦੀ ਰੈਲੀ ਨੂੰ ਲੈ ਕੇ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ 'ਚ ਮੋਟਰਸਾਈਕਲ ਰੈਲੀ ਵੀ ਕੱਢੀ ਗਈ ਸੀ। ਪਿਛਲੇ 2 ਹਫਤਿਆਂ ਅੰਦਰ ਪੀ.ਐੱਮ. ਮੋਦੀ ਦਾ ਇਹ ਦੂਜਾ ਮਹਾਰਾਸ਼ਟਰ ਦੌਰਾ ਹੈ। ਇਸ ਤੋਂ ਪਹਿਲਾਂ ਉਹ 7 ਸਤੰਬਰ ਨੂੰ ਮੁੰਬਈ ਅਤੇ ਔਰੰਗਾਬਾਦ ਗਏ ਸਨ।

DIsha

This news is Content Editor DIsha