ਪੀ.ਐੱਮ. ਮੋਦੀ ਦਾ ਮੰਤਰੀਆਂ ਨੂੰ ਸਖਤ ਆਦੇਸ਼- 9.30 ਪੁੱਜੋ ਦਫ਼ਤਰ

06/13/2019 11:01:49 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਾਰੇ ਮੰਤਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਸਵੇਰੇ 9.30 ਵਜੇ ਤੱਕ ਦਫ਼ਤਰ ਪਹੁੰਚ ਜਾਣਾ ਚਾਹੀਦਾ ਅਤੇ ਘਰ ਤੋਂ ਕੰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਤਾਂ ਕਿ ਦੂਜਿਆਂ ਲਈ ਚੰਗਾ ਉਦਾਹਰਣ ਪੇਸ਼ ਹੋ ਸਕੇ। ਬੁੱਧਵਾਰ ਨੂੰ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ ਹੋਈ। ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ 40 ਦਿਨ ਦੇ ਸੰਸਦ ਸੈਸ਼ਨ ਦੌਰਾਨ ਕੋਈ ਬਾਹਰੀ ਦੌਰਾ ਨਾ ਕਰੇ। ਮੋਦੀ ਨੇ ਖੁਦ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਅਧਿਕਾਰੀਆਂ ਨਾਲ ਸਮੇਂ 'ਤੇ ਦਫ਼ਤਰ ਪਹੁੰਚ ਜਾਂਦੇ ਸਨ। ਜ਼ਿਕਰਯੋਗ ਹੈ ਕਿ ਮੰਤਰੀ ਪ੍ਰੀਸ਼ਦ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਮੰਤਰੀਆਂ ਨੂੰ ਕਿਹਾ ਕਿ ਉਹ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਵੀ ਮਿਲਣ, ਕਿਉਂਕਿ ਸੰਸਦ ਮੈਂਬਰ ਅਤੇ ਮੰਤਰੀ 'ਚ ਬਹੁਤ ਵੱਡਾ ਅੰਤਰ ਨਹੀਂ ਹੁੰਦਾ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੇ ਮੰਤਰੀਆਂ ਨੂੰ ਕਿਹਾ ਕਿ 5 ਸਾਲ ਦਾ ਏਜੰਡਾ ਬਣਾ ਕੇ ਕੰਮ ਦੀ ਸ਼ੁਰੂਆਤ ਕਰੋ ਅਤੇ ਇਸ ਦਾ ਪ੍ਰਭਾਵ 100 ਦਿਨ 'ਚ ਨਜ਼ਰ ਆ ਜਾਣਾ ਚਾਹੀਦਾ।

ਇਸ ਬੈਠਕ 'ਚ ਮੰਤਰੀ ਪ੍ਰੀਸ਼ਦ ਨੇ ਮਾਰਚ 2019 ਦੇ ਉੱਚ ਸਿੱਖਿਆ ਸੰਸਥਾਵਾਂ ਦੇ ਰਾਖਵਾਂਕਰਨ ਆਰਡੀਨੈਂਸ ਨੂੰ ਰਿਪਲੇਸ ਕਰਨ ਲਈ ਬਿੱਲ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ 7 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਜਾ ਸਕੇ। ਇਕ ਅਧਿਕਾਰੀ ਨੇ ਦੱਸਿਆ,''ਸਿੱਖਿਆ ਖੇਤਰ 'ਚ ਵੱਡੇ ਸੁਧਾਰ ਵੱਲ ਜ਼ੋਰ ਦਿੱਤਾ ਗਿਆ ਹੈ ਅਤੇ ਇਸੇ ਦੇ ਮੱਦੇਨਜ਼ਰ ਇਸ ਬਿੱਲ ਨੂੰ ਪੇਸ਼ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।'' ਇਸ ਨਾਲ ਰਾਖਵਾਂਕਰਨ ਦੀ ਨਵੀਂ ਵਿਵਸਥਾ ਦੇ ਅਨੁਰੂਪ ਸਿੱਧੀ ਭਰਤੀ ਨਾਲ 7 ਹਜ਼ਾਰ ਤੋਂ ਵਧ ਮੌਜੂਦਾ ਖਾਲੀ ਅਹੁਦਿਆਂ ਨੂੰ ਭਰਿਆ ਜਾ ਸਕੇਗਾ। ਮਨੁੱਖੀ ਸੰਸਥਾ ਵਿਕਾਸ ਮੰਤਰਾਲੇ ਅਨੁਸਾਰ, ਇਸ ਕਦਮ ਦਾ ਮਕਸਦ ਸਿੱਖਿਆ ਦੇ ਖੇਤਰ 'ਚ ਸੁਧਾਰਾਂ 'ਤੇ ਜ਼ੋਰ ਦਿੰਦੇ ਹੋਏ, ਇਸ਼ ਨੂੰ ਸਮਾਵੇਸ਼ੀ ਬਣਾਉਣ ਅਤੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਦੀਆਂ ਇੱਛਾਵਾਂ ਦਾ ਧਿਆਨ ਰੱਖਣਾ ਹੈ।

DIsha

This news is Content Editor DIsha