PM ਮੋਦੀ ਨੇ ''ਮਨ ਕੀ ਬਾਤ'' ਲਈ ਜਨਤਾ ਤੋਂ ਮੰਗੇ ਸੁਝਾਅ

07/11/2020 11:22:29 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੋਂ ਹਰ ਮਹੀਨੇ ਪ੍ਰਸਾਰਿਤ ਕੀਤੇ ਜਾਣ ਵਾਲੇ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਲਈ ਦੇਸ਼ ਦੀ ਜਨਤਾ ਤੋਂ ਸੁਝਾਅ ਮੰਗੇ ਹਨ। ਇਸ ਮਹੀਨੇ 'ਮਨ ਕੀ ਬਾਤ' ਦਾ ਪ੍ਰਸਾਰਨ 26 ਜੁਲਾਈ ਨੂੰ ਕੀਤਾ ਜਾਵੇਗਾ। ਪੀ.ਐੱਮ. ਮੋਦੀ ਨੇ ਟਵੀਟ ਕੀਤਾ,''ਮੈਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਭਰੋਸੇ 'ਚ ਹਾਂ ਕਿ ਤੁਸੀਂ ਇਸ ਗੱਲ ਤੋਂ ਜਾਣੂੰ ਹੋਵੋਗੇ ਕਿ ਛੋਟੀ-ਛੋਟੀ ਪ੍ਰੇਰਨਾ ਦੀ ਸਮੂਹਕ ਕੋਸ਼ਿਸ਼ ਕਿਸ ਤਰ੍ਹਾਂ ਨਾਲ ਸਕਾਰਾਤਮਕ ਤਬਦੀਲੀ ਲਿਆਂਦੀ ਹੈ। ਤੁਸੀਂ ਯਕੀਨੀ ਤੌਰ 'ਤੇ ਅਜਿਹੀਆਂ ਪਹਿਲਾਂ ਬਾਰੇ ਜਾਣਦੇ ਹੋਵੋਗੇ ਕਿ ਜਿਨ੍ਹਾਂ ਨੇ ਲੋਕਾਂ ਦੇ ਜੀਵਨ 'ਚ ਤਬਦੀਲੀ ਲਿਆਂਦੀ। ਕ੍ਰਿਪਾ ਇਸ ਮਹੀਨੇ 26 ਜੁਲਾਈ ਨੂੰ ਪ੍ਰਸਾਰਿਤ ਕੀਤੀ ਜਾਣ ਵਾਲੀ 'ਮਨ ਕੀ ਬਾਤ' ਲਈ ਆਪਣੇ ਸੁਝਾਅ ਸਾਂਝੇ ਕਰੋ।''

ਸ਼੍ਰੀ ਮੋਦੀ ਨੇ ਲਿਖਿਆ ਕਿ 'ਮਨ ਕੀ  ਬਾਤ' ਲਈ ਸੁਝਾਅ ਕਈ ਮਾਧਿਅਮ ਨਾਲ ਦਿੱਤੇ ਜਾ ਸਕਦੇ ਹਨ। ਇਹ ਸੁਝਾਅ 1800117800 'ਤੇ ਰਿਕਾਰਡ ਕਰਵਾਏ ਜਾ ਸਕਦੇ ਹਨ। ਸੁਝਾਅ ਲਈ ਵਿਸ਼ੇਸ਼ ਰੂਪ ਨਾਲ ਬਣਾਏ ਗਏ ਖੁੱਲ੍ਹੇ ਮੰਚ 'ਨਮੋ ਐਪ' 'ਤੇ ਉਨ੍ਹਾਂ ਨੂੰ ਸਾਂਝਾ ਕੀਤਾ ਜਾ ਸਕਦਾ ਹੈ ਅਤੇ 'ਮਾਈਜੀਓਵੀ' 'ਤੇ ਵੀ ਲਿਖਿਆ ਜਾ ਸਕਦਾ ਹੈ।

DIsha

This news is Content Editor DIsha