ਮੁੱਖ ਮੰਤਰੀਆਂ ਨਾਲ ਬੈਠਕ ’ਚ ਬੋਲੇ PM ਮੋਦੀ- ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਹੀ ਸਭ ਤੋਂ ਵੱਡਾ ਹਥਿਆਰ

01/13/2022 8:00:04 PM

ਨਵੀਂ ਦਿੱਲੀ– ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਦੀ ਰਣਨੀਤੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਵੀਡੀਓ ਕਾਨਫਰੰਸ ਰਾਹੀਂ ਬੈਠਕ ਕੀਤੀ। ਬੈਠਕ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ। ਬੈਠਕ ’ਚ ਪ੍ਰਧਾਨ ਮੰਤਰੀ ਨੇ ਸੂਬੀਆਂ ’ਚ ਸਿਹਤ ਢਾਂਚੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਨਾਲ ਹੀ ਕਈ ਹੋਰ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਹੋਈ। ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਕੋਵਿਡ-19 ਖ਼ਿਲਾਫ਼ ਰਣਨੀਤੀਆਂ ਬਣਾਉਂਦੇ ਸਮੇਂ ਅਰਥਵਿਵਸਥਾ ਅਤੇ ਆਮ ਲੋਕਾਂ ਦੀ ਰੋਜ਼ੀ-ਰੋਟੀ ’ਤੇ ਵੀ ਗੌਰ ਕਰਨੀ ਹੋਵੇਗੀ। 

ਟੀਕਾਕਰਨ ਸਭ ਤੋਂ ਵੱਡਾ ਹਥਿਆਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ- ਮਹਾਮਾਰੀ ਨਾਲ ਲੜਨ ’ਚ ਹੁਣ ਤਕ ਅਪਣਾਏ ਗਏ ਸਮੂਹਿਕ ਦ੍ਰਿਸ਼ਟੀਕੋਣ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਕੋਵਿਡ ਮਹਾਮਾਰੀ ਖ਼ਿਲਾਫ਼ ਟੀਕਾਕਰਨ ਸਭ ਤੋਂ ਵੱਡਾ ਹਥਿਆਰ ਹੈ। ਫਰੰਟਲਾਈਨ ਵਰਕਰਾਂ ਅਤੇ ਬਜ਼ੁਰਗਾਂ ਨੂੰ ਜਿੰਨੀ ਜਲਦੀ ਅਸੀਂ ਪ੍ਰਕੋਸ਼ਨਰੀ ਖੁਰਾਕ ਦੇਵਾਂਗੇ, ਸਾਡੀ ਸਿਹਤ ਪ੍ਰਣਾਲੀ ਓਨੀ ਮਜ਼ਬੂਤ ਹੋਵੇਗੀ। 

ਲੋਕਾਂ ਦੀ ਰੋਜ਼ੀ-ਰੋਟੀ ਦਾ ਧਿਆਨ ਰੱਖਣਾ ਜ਼ਰੂਰੀ
ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ ਪਾਬੰਦੀਆਂ ਦੇ ਮਸਲੇ ’ਤੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਕੋਵਿਡ ਰਣਨੀਤੀਆਂ ਬਣਾਉਂਦੇ ਸਮੇਂ ਅਰਥਵਿਵਸਥਾ ਅਤੇ ਆਮ ਲੋਕਾਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। 

ਤੇਜ਼ੀ ਨਾਲ ਫੈਲ ਰਿਹਾ ਹੈ ਓਮੀਕਰੋਨ, ਸਾਵਧਾਨ ਰਹਿਣ ਦੀ ਲੋੜ
ਕੋਰੋਨਾ ਸਥਿਤੀ ’ਤੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਵੇਰੀਐਂਟ ਦੇ ਮੁਕਾਬਲੇ ਓਮੀਕਰੋਨ ਤੇਜੀ ਨਾਲ ਫੈਲ ਰਿਹਾ ਹੈ, ਇਹ ਜ਼ਿਆਦਾ ਟ੍ਰਾਂਸਮਿਸੀਬਲ ਹੈ। ਸਾਡੇ ਸਿਹਤ ਮਾਹਿਰ ਸਥਿਤੀਆਂ ਦਾ ਮੁਲਾਂਕਣ ਕਰ ਰਹੇ ਹਨ। ਸਪਸ਼ਟ ਹੈ ਕਿ ਸਾਨੂੰ ਸਾਵਧਾਨ ਰਹਿਣਾ ਹੋਵੇਗਾ। 

130 ਕਰੋੜ ਭਾਰਤੀ ਯਕੀਨੀ ਤੌਰ ’ਤੇ ਕੋਰੋਨਾ ’ਤੇ ਜਿੱਤ ਪ੍ਰਾਪਤ ਕਰਨਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਭਾਰਤ ਦੇ 130 ਕਰੋੜ ਲੋਕ, ਆਪਣੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਯਕੀਨੀ ਰੂਪ ਨਾਲ ਕੋਰੋਨਾ ਮਹਾਮਾਰੀ ’ਤੇ ਜਿੱਤ ਪ੍ਰਾਪਤ ਕਰਾਂਗੇ। ਰਹੀ ਗੱਲ ਓਮੀਕਰੋਨ ਦੀ ਤਾਂ ਇਸ ਬਾਰੇ ਤਸਵੀਰ ਹੌਲੀ-ਹੌਲੀ ਸਾਫ ਹੋ ਰਹੀ ਹੈ। ਇਹ ਵੇਰੀਐਂਟ ਸਮਾਨ ਆਬਾਦੀ ਨੂੰ ਪਿਛਲੇ ਵਾਲੇ ਵੇਰੀਐਂਟ ਦੇ ਮੁਕਾਬਲੇ ਕਈ ਗੁਣਾ ਤੇਜ਼ੀ ਨਾਲ ਇਨਫੈਕਟਿਡ ਕਰ ਰਿਹਾ ਹੈ। 

‘ਹਰ ਘਰ ਦਸਤਕ’ ਮੁਹਿੰਮ ਨੂੰ ਹੋਰ ਤੇਜ ਕਰਨ ਦੀ ਲੋੜ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਸੂਬਿਆਂ ਕੋਲ ਲੋੜੀਂਦੀ ਮਾਤਰਾ ’ਚ ਵੈਕਸੀਨ ਹੈ। ਫਰੰਟਲਾਈਨ ਵਰਕਰਾਂ ਅਤੇ ਬਜ਼ੁਰਗਾਂ ਨੂੰ ‘ਪ੍ਰੀਕੋਸ਼ਨ ਡੋਜ਼’ ਜਿੰਨੀ ਜਲਦੀ ਲੱਗੇਗੀ, ਓਨਾ ਹੀ ਸਾਡੇ ਹੈਲਥ ਕੇਅਰ ਸਿਸਟਮ ਬਿਹਤਰ ਹੋਵੇਗਾ। 100 ਫੀਸਦੀ ਟੀਕਾਕਰਨ ਲਈ ‘ਹਰ ਘਰ ਦਸਤਕ’ ਮੁਹਿੰਮ ਨੂੰ ਤੇਜ ਕਰਨ ਦੀ ਲੋੜ ਹੈ। 

92 ਫੀਸਦੀ ਨੂੰ ਦਿੱਤੀ ਗਈ ਪਹਿਲੀ ਡੋਜ਼
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਅੱਜ ਭਾਰਤ ਲਗਭਗ 92 ਫੀਸਦੀ ਜਨਸੰਖਿਆ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੇ ਚੁੱਕਾ ਹੈ। ਦੇਸ਼ ਦੂਜੀ ਡੋਜ਼ ਦੀ ਕਵਰੇਜ਼ ’ਚ ਵੀ 70 ਫੀਸਦੀ ਦੇ ਨੇੜੇ ਪਹੁੰਚ ਚੁੱਕਾ ਹੈ। 10 ਦਿਨਾਂ ਦੇ ਅੰਦਰ ਹੀ ਭਾਰਤ ਨੇ ਲਗਭਗ ਤਿੰਨ ਕਰੋੜ ਕਿਸ਼ੋਰਾਂ ਦਾ ਵੀ ਟੀਕਾਕਰਨ ਕਰ ਦਿੱਤਾ ਹੈ। 

ਆਉਣ ਵਾਲੇ ਵੇਰੀਐਂਟ ਲਈ ਤਿਆਰ ਰਹਿਣ ਦੀ ਲੋੜ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਸਾਨੂੰ ਸੂਚੇਤ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ ਪਰ ਪੈਨਿਕ ਤੋਂ ਬਚਣਾ ਚਾਹੀਦਾ ਹੈ। ਖਾਸ ਕਰਕੇ ਤਿਉਹਾਰਾਂ ਦੇ ਮੌਸਮ ’ਚ ਲੋਕਾਂ ਅਤੇ ਪ੍ਰਸ਼ਾਸਨ ਦੀ ਚੌਕਸੀ ਘੱਟ ਨਹੀਂ ਹੋਣੀ ਚਾਹੀਦੀ। ਮੌਜੂਦਾ ਸਮੇਂ ’ਚ ਓਮੀਕਰੋਨ ਨਾਲ ਲੜਨ ਤੋਂ ਇਲਾਵਾ ਸਾਨੂੰ ਭਵਿੱਖ ’ਚ ’ਚ ਵੀ ਇਸ ਵਾਇਰਸ ਦੇ ਕਿਸੇ ਵੀ ਵੇਰੀਐਂਟ ਲਈ ਤਿਆਰ ਰਹਿਣ ਦੀ ਲੋੜ ਹੈ। 

Rakesh

This news is Content Editor Rakesh