PM ਮੋਦੀ ਨੇ ਵਾਰਾਣਸੀ ''ਚ ਟੈਂਟ ਸਿਟੀ ਦਾ ਕੀਤਾ ਉਦਘਾਟਨ

01/13/2023 11:19:42 AM

ਵਾਰਾਣਸੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਟੈਂਟ ਸਿਟੀ ਦਾ ਉਦਘਾਟਨ ਕੀਤਾ ਅਤੇ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਖੇਤਰ 'ਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਦਾ ਦੋਹਨ ਕਰਨ ਲਈ ਗੰਗਾ ਨਦੀ ਦੇ ਕਿਨਾਰੇ 'ਤੇ ਟੈਂਟ ਸਿਟੀ ਦੀ ਕਲਪਣਾ ਕੀਤੀ ਗਈ ਹੈ। ਇਹ ਪ੍ਰਾਜੈਕਟ ਸ਼ਹਿਰ ਦੇ ਘਾਟਾਂ ਦੇ ਸਾਹਮਣੇ ਵਿਕਸਿਤ ਕੀਤੀ ਗਈ ਹੈ, ਜੋ ਵਿਸ਼ੇਸ਼ ਰੂਪ ਨਾਲ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਦੇ ਬਾਅਦ ਤੋਂ ਵਾਰਾਣਸੀ 'ਚ ਰਹਿਣ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਨੂੰ ਜਨਤਕ ਨਿੱਜੀ ਹਿੱਸੇਦਾਰੀ ਦੇ ਫਾਰਮੈਟ 'ਚ ਵਾਰਾਣਸੀ ਵਿਕਾਸ ਅਥਾਰਟੀ ਵਲੋਂ ਵਿਕਸਿਤ ਕੀਤਾ ਗਿਆ ਹੈ। ਸੈਲਾਨੀ ਨੇੜੇ-ਤੇੜੇ ਦੇ ਵੱਖ-ਵੱਖ ਘਾਟਾਂ ਤੋਂ ਕਿਸ਼ਤੀਆਂ ਰਾਹੀਂ ਟੈਂਟ ਸਿਟੀ ਪਹੁੰਚਣਗੇ।

ਟੈਂਟ ਸਿਟੀ ਦਾ ਸੰਚਾਲਣ ਹਰ ਸਾਲ ਅਕਤੂਬਰ ਤੋਂ ਜੂਨ ਤੱਕ ਕੀਤਾ ਜਾਵੇਗਾ ਅਤੇ ਮੀਂਹ ਦੇ ਮੌਸਮ 'ਚ ਨਦੀ ਦੇ ਪਾਣੀ ਦੇ ਪੱਧਰ 'ਚ ਵਾਧੇ ਕਾਰਨ ਤਿੰਨ ਮਹੀਨੇ ਲਈ ਇਸ ਨੂੰ ਹਟਾਇਆ ਜਾਵੇਗਾ। ਵਾਰਾਣਸੀ 'ਚ ਆਯੋਜਿਤ ਪ੍ਰੋਗਰਾਮ ਨੂੰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਬੰਦਰਗਾਹਾਂ, ਜਲਮਾਰਗ ਅਤੇ ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ, ਬਿਹਾਰ ਦੇ ਉੱਪ ਮੁੱਖ ਮੰਤਰ ਤੇਜਸਵੀ ਯਾਦਵ ਅਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੂੰ ਵੀ ਸੰਬੋਧਨ ਕੀਤਾ।

DIsha

This news is Content Editor DIsha