PM ਮੋਦੀ ਫਰਾਂਸ ਸਮੇਤ ਕਰਨਗੇ ਤਿੰਨ ਦੇਸ਼ਾਂ ਦਾ ਦੌਰਾ, ਮਿਲੇਗਾ UAE ਦਾ ਸਰਵਉੱਚ ਸਨਮਾਨ

08/19/2019 6:19:03 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਤੋਂ 26 ਅਗਸਤ ਤੱਕ ਫਰਾਂਸ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਬਹਿਰੀਨ ਦੀ ਯਾਤਰਾ 'ਤੇ ਰਹਿਣਗੇ। ਮੋਦੀ ਆਪਣੀ ਇਸ ਯਾਤਰਾ ਦੌਰਾਨ ਇਨ੍ਹਾਂ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਨਾਲ ਦੋ-ਪੱਖੀ, ਖੇਤਰੀ ਅਤੇ ਆਪਸੀ ਹਿੱਤ ਦੇ ਗਲੋਬਲ ਮੁੱਦਿਆਂ 'ਤੇ ਵਿਆਪਕ ਚਰਚਾ ਕਰਨਗੇ।
 

ਜੀ-7 ਸਿਖਰ ਸੰਮੇਲਨ 'ਚ ਲੈਣਗੇ ਹਿੱਸਾ
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪੀ.ਐੱਮ. ਮੋਦੀ ਫਰਾਂਸ ਦੇ ਬਿਆਰਿਤਜ 'ਚ ਹੋਣ ਵਾਲੇ ਜੀ-7 ਸਿਖਰ ਸੰਮੇਲਨ 'ਚ ਵੀ ਹਿੱਸਾ ਲੈਣਗੇ। ਪੀ.ਐੱਮ. ਮੋਦੀ 22 ਅਤੇ 23 ਅਗਸਤ ਨੂੰ ਪਹਿਲਾਂ ਪੈਰਿਸ ਜਾਣਗੇ ਅਤੇ ਇੱਥੇ ਫਰੈਂਚ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਨਾਲ ਮੁਲਾਕਾਤ ਕਰਨਗੇ। ਮੈਕ੍ਰੋ ਨਾਲ ਦੋ-ਪੱਖੀ ਮੁਲਾਕਾਤ ਤੋਂ ਬਾਅਦ ਪੀ.ਐੱਮ. ਮੋਦੀ ਇਕ ਪ੍ਰੋਗਰਾਮ 'ਚ ਸ਼ਾਮਲ ਹੋਣਗੇ, ਜਿਸ 'ਚ ਭਾਰਤੀ ਭਾਈਚਾਰੇ ਦੇ ਲੋਕ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਆਪਣੀ ਫਰਾਂਸ ਦੀ ਯਾਤਰਾ ਦੌਰਾਨ ਬਿਆਰੇਤਜ 'ਚ 45ਵੇਂ ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ।
 

ਮੋਦੀ 22 ਅਗਸਤ ਦੀ ਸ਼ਾਮ ਪਹੁੰਚਣਗੇ ਫਰਾਂਸ
ਵਿਦੇਸ਼ ਮੰਤਰਾਲੇ ਦੇ ਸਕੱਤਰ ਟੀ.ਐੱਸ. ਤਿਰੂਮੂਰਤੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ 22 ਅਗਸਤ ਦੀ ਸ਼ਾਮ ਫਰਾਂਸ ਪਹੁੰਚਣਗੇ। ਸ਼ਾਮ ਨੂੰ ਹੀ ਉਨ੍ਹਾਂ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਨਾਲ ਬੈਠਕ ਹੋਵੇਗੀ। ਦੋਹਾਂ ਨੇਤਾਵਾਂ ਦਰਮਿਆਨ ਪਹਿਲਾਂ ਆਪਸੀ ਬੈਠਕ ਹੋਵੇਗੀ ਅਤੇ ਫਿਰ ਵਫ਼ਦ ਪੱਧਰ ਦੀ ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਦਾ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਦਾ ਵੀ ਪ੍ਰੋਗਰਾਮ ਹੈ। ਉਹ ਏਅਰ ਇੰਡੀਆ ਦੇ 2 ਜਹਾਜ਼ ਹਾਦਸਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਵੀ ਦੇਣਗੇ। ਤਿਰੂਮੂਰਤੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਮੈਕ੍ਰੋ ਦੇ ਸੱਦੇ 'ਤੇ ਫਰਾਂਸ ਜਾ ਰਹੇ ਹਨ।
 

ਬਿਆਰੇਤਜ਼ 'ਚ ਰਾਤ ਦੇ ਭੋਜਨ 'ਚ ਲੈਣਗੇ ਹਿੱਸਾ
ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਤੇ ਫਰਾਂਸ ਦਰਮਿਆਨ ਚਰਚਾ 'ਚ ਰੱਖਿਆ ਸਹਿਯੋਗ ਮਹੱਤਵਪੂਰਨ ਪਹਿਲੂ ਹੋਣਗੇ। ਦੋਹਾਂ ਦੇਸ਼ਾਂ ਦਰਮਿਆਨ ਰੱਖਿਆ, ਨੌਵਹਿਨ ਖੇਤਰ, ਪੁਲਾੜ ਸਹਿਯੋਗ, ਸੂਚਨਾ ਤਕਨਾਲੋਜੀ ਵਰਗੇ ਖੇਤਰਾਂ 'ਚ ਸਹਿਯੋਗ ਨੂੰ ਉਤਸ਼ਾਹ ਦੇਣ 'ਤੇ ਚਰਚਾ ਹੋਵੇਗੀ। ਫਰਾਂਸ ਨਾਲ ਜੈਤਾਪੁਰ, ਪਰਮਾਣੂੰ ਯੰਤਰ ਪ੍ਰਾਜੈਕਟ ਨੂੰ ਅੱਗੇ ਵਧਾਉਣ 'ਤੇ ਵੀ ਚਰਚਾ ਹੋਵੇਗੀ। ਭਾਰਤ ਅਤੇ ਫਰਾਂਸ ਕੌਮਾਂਤਰੀ ਸੌਰ ਗਠਜੋੜ ਨੂੰ ਅੱਗੇ ਵਧਾਉਣ ਅਤੇ ਤੀਜੇ ਦੇਸ਼ ਖਾਸ ਤੌਰ 'ਤੇ ਅਫ਼ਰੀਕਾ ਦੇ ਬਿਆਰੇਤਜ਼ ਜਾਣਗੇ, ਜਿੱਥੇ ਉਹ ਰਾਤ ਦੇ ਭੋਜਨ 'ਚ ਵੀ ਹਿੱਸਾ ਲੈਣਗੇ। ਉਹ ਸਿਖਰ ਸੰਮੇਲਨ 'ਚ 'ਅਸਮਾਨਤਾ ਨਾਲ ਮੁਕਾਬਲਾ' ਵਿਸ਼ੇ 'ਤੇ ਵੀ ਆਪਣੇ ਵਿਚਾਰ ਰੱਖਣਗੇ।
 

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਡਾਕ ਟਿਕਟ ਕਰਨਗੇ ਜਾਰੀ
ਪ੍ਰਧਾਨ ਮੰਤਰੀ ਦੀ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਇਸ ਮਾਇਨੇ 'ਚ ਵੀ ਖਾਸ ਹੈ, ਕਿਉਂਕਿ ਇਸ ਦੌਰਾਨ ਉਹ ਯੂ.ਏ.ਈ. ਦਾ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਪ ਜਾਇਦ' ਗ੍ਰਹਿਣ ਕਰਨਗੇ। ਵਿਦੇਸ਼ ਮੰਤਰਾਲੇ ਦੇ ਸਕੱਤਰ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਡਾਕ ਟਿਕਟ ਵੀ ਜਾਰੀ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਰੂਪੇ ਕਾਰਡ ਸ਼ੁਰੂ ਕਰਨ ਦਾ ਵੀ ਪ੍ਰੋਗਰਾਮ ਹੈ। ਦੋਹਾਂ ਦੇਸ਼ਾਂ ਦਰਮਿਆਨ ਊਰਜਾ ਸੁਰੱਖਿਆ, ਸਮੁੱਚੇ ਰਣਨੀਤਕ ਸਹਿਯੋਗ ਦੇ ਉਤਸ਼ਾਹ ਦੇਣ ਦੇ ਨਾਲ ਕਾਰੋਬਾਰ, ਅੱਤਵਾਦ ਨਾਲ ਨਜਿੱਠਣ, ਪੁਲਾੜ ਖੇਤਰ 'ਚ ਸਹਿਯੋਗ ਨੂੰ ਉਤਸ਼ਾਹ ਦੇਣ 'ਤੇ ਵਿਆਪਕ ਚਰਚਾ ਹੋਵੇਗੀ।
 

ਅਪ੍ਰੈਲ 'ਚ ਮੋਦੀ ਨੂੰ ਸਰਵਉੱਚ ਨਾਗਰਿਕ ਸਨਮਾਨ ਦੇਣ ਦਾ ਹੋਇਆ ਸੀ ਐਲਾਨ 
ਅਪ੍ਰੈਲ 2019 'ਚ ਯੂ.ਏ.ਈ. ਨੇ ਦੋ-ਪੱਖੀ ਰਣਨੀਤਕ ਸੰਬੰਧਾਂ ਨੂੰ ਉਤਸ਼ਾਹ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਮੋਦੀ ਨੂੰ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ ਜਾਇਦ' ਪੁਰਸਕਾਰ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਪਣੀ ਯਾਤਰਾ ਦੌਰਾਨ ਅਬੂ ਧਾਬੀ ਦੇ ਯੁਵਰਾਜ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਦੋ-ਪੱਖੀ, ਖੇਤਰੀ ਅਤੇ ਆਪਸੀ ਹਿੱਤ ਦੇ ਕੌਮਾਂਤਰੀ ਮਾਮਲਿਆਂ 'ਤੇ ਚਰਚਾ ਕਰਨਗੇ।

DIsha

This news is Content Editor DIsha