ਪੀ.ਐੱਮ. ਮੋਦੀ ਨੇ ਸਮਾਜ ''ਚ ਸੀ.ਏ. ਅਤੇ ਡਾਕਟਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ

07/01/2019 4:47:49 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ 'ਚ ਈਮਾਨਦਾਰੀ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ 'ਚ ਚਾਰਟਰਡ ਅਕਾਊਂਟੈਂਟ (ਸੀ.ਏ.) ਦੀ ਭੂਮਿਕਾ ਦੀ ਸੋਮਵਾਰ ਨੂੰ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਨੇ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਡਾਕਟਰਾਂ ਦੀਆਂ ਦਿਨ-ਰਾਤ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਵੀ ਸ਼ੁੱਭਕਾਮਨਾ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਚਾਰਟਰਡ ਅਕਾਊਂਟੈਂਟ ਦਿਵਸ 'ਤੇ ਸੀ.ਏ. ਜਗਤ ਦੇ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਟਵੀਟ ਕੀਤਾ,''ਚਾਰਟਰਡ ਅਕਾਊਂਟੈਂਟ ਦਾ ਮਿਹਨਤੀ ਭਾਈਚਾਰੇ ਸਾਡੇ ਸਮਾਜ 'ਚ ਈਮਾਨਦਾਰੀ ਦੀ ਸੰਸਕ੍ਰਿਤੀ ਅਤੇ ਬਿਹਤਰ ਕਾਰਪੋਰੇਟ ਸੰਚਾਲਨ ਨੂੰ ਮਜ਼ਬੂਤ ਕਰ ਰਿਹਾ ਹੈ।''ਉਨ੍ਹਾਂ ਨੇ ਟਵੀਟ ਕੀਤਾ ਕਿ ਸੀ.ਏ. ਆਰਥਿਕ ਤਰੱਕੀ ਨੂੰ ਮਜ਼ਬੂਤ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉੱਥੇ ਹੀ ਡਾਕਟਰੀ ਦਿਵਸ 'ਤੇ ਮੋਦੀ ਨੇ ਸਾਰੇ ਮਿਹਨਤੀ ਡਾਕਟਰਾਂ ਨੂੰ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਉਨ੍ਹਾਂ ਦੀਆਂ ਦਿਨ-ਰਾਤ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾ ਦਿੱਤੀ। ਉਨ੍ਹਾਂ ਨੇ ਕਿਹਾ,''ਲੋਕ ਕਲਿਆਣ 'ਚ ਉਨ੍ਹਾਂ ਦੇ ਮਿਹਨਤੀ ਯੋਗਦਾਨ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਡਾ. ਬੀ.ਸੀ. ਰਾਏ ਨੂੰ ਵੀ ਸ਼ਰਧਾਂਜਲੀ ਦਿੰਦਾ ਹਾਂ, ਜੋ ਖੁਦ ਵੀ ਇਕ ਮਸ਼ਹੂਰ ਡਾਕਟਰ ਸਨ।'' ਰਾਏ ਦੀ ਜਯੰਤੀ ਨੂੰ 'ਡਾਕਟਰਜ਼ ਡੇਅ' ਦੇ ਤੌਰ 'ਤੇ ਮਨਾਇਆ ਜਾਂਦਾ ਹੈ।

DIsha

This news is Content Editor DIsha