ਗਲਾਸਗੋ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹੋਇਆ ਨਿੱਘਾ ਸਵਾਗਤ (ਤਸਵੀਰਾਂ)

11/01/2021 11:16:17 AM

ਲੰਡਨ/ਨਵੀਂ ਦਿੱਲੀ (ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਵਾਯੂ ਪਰਿਵਰਤਨ 'ਤੇ ਹੋ ਰਹੀ 26ਵੀਂ ਕਾਰਪੋਰੇਸ਼ਨ ਆਫ ਪਾਰਟੀਜ਼ (COP 26) ਵਿਚ ਹਿੱਸਾ ਲੈਣ ਲਈ ਗਲਾਸਗੋ ਪਹੁੰਚ ਗਏ ਹਨ। ਪੀ.ਐੱਮ. ਮੋਦੀ 1 ਅਤੇ 2 ਨਵੰਬਰ ਨੂੰ ਦੋ ਦਿਨ ਦੇ ਦੌਰੇ 'ਤੇ ਗਲਾਸਗੋ ਰਹਿਣਗੇ। ਇਸ ਦੌਰਾਨ ਸੋਮਵਾਰ ਸ਼ਾਮ ਨੂੰ ਪੀ.ਐੱਮ. ਮੋਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਦੋ-ਪੱਖੀ ਬੈਠਕ ਵੀ ਕਰਨਗੇ। ਮੋਦੀ ਜਿਵੇਂ ਹੀ ਗਲਾਸਗੋ ਵਿਚ ਉਤਰੇ ਉੱਥੇ ਮੌਜੂਦ ਭਾਰਤੀ ਭਾਈਚਾਰੇ ਦੇ ਲੋਕਾਂ ਨੇ 'ਮੋਦੀ ਹੈ ਭਾਰਤ ਕਾ ਗਹਿਣਾ' ਗਾਣਾ ਗਾ ਕੇ ਉਹਨਾਂ ਦਾ ਸਵਾਗਤ ਕੀਤਾ।

 

ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (UNFCCC) ਦੁਆਰਾ ਆਯੋਜਿਤ ਕੀਤੀ ਜਾ ਰਹੀ 26ਵੀਂ ਕਾਨਫ਼ਰੰਸ ਆਫ਼ ਪਾਰਟੀਜ਼ (COP26) ਐਤਵਾਰ ਤੋਂ ਗਲਾਸਗੋ, ਸਕਾਟਲੈਂਡ ਵਿੱਚ ਸ਼ੁਰੂ ਹੋ ਗਈ ਹੈ ਅਤੇ 12 ਨਵੰਬਰ ਤੱਕ ਚੱਲੇਗੀ। ਇਸ ਸੰਮੇਲਨ ਵਿੱਚ ਲਗਭਗ 200 ਦੇਸ਼ਾਂ ਦੇ ਡੈਲੀਗੇਟ ਹਿੱਸਾ ਲੈ ਰਹੇ ਹਨ ਅਤੇ ਇਸ ਵਿਚ 2030 ਤੱਕ ਨਿਕਾਸੀ ਵਿਚ ਕਟੌਤੀ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਇਸ ਸੰਮੇਲਨ ਨੂੰ ਸੰਬੋਧਿਤ ਕਰਨਗੇ। 

ਐਤਵਾਰ ਨੂੰ ਯੂਕੇ ਵਿਚ ਭਾਰਤ ਦੀ ਹਾਈ ਕਮਿਸ਼ਨਰ ਗਾਇਤਰੀ ਇਸਾਰ ਕੁਮਾਰ ਨੇ ਦੱਸਿਆ ਕਿ ਪੀ.ਐੱਮ. ਮੋਦੀ ਇੱਥੇ ਕੋਏਲਿਸ਼ਨ ਆਫ ਡਿਜਾਸਟਰ ਰੈਸਿਲੈਂਟ ਇੰਫਾਸ੍ਰਟਕਚਰ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਤਹਿਤ ਦੋ ਮਹੱਤਵਪੂਰਨ ਪਹਿਲ ਦੀ ਸ਼ੁਰੂਆਤ ਕਰਨਗੇ। ਉਹਨਾਂ ਨੇ ਦੱਸਿਆ ਕਿ ਕੋਪ 26 ਇਕ ਬਹੁਪੱਖੀ ਪ੍ਰੋਗਰਾਮ ਹੋਵੇਗਾ ਅਤੇ ਇਸ ਦੇ ਇਲਾਵਾ ਮੋਦੀ ਅਤੇ ਜਾਨਸਨ ਵਿਚਕਾਰ ਮੁਲਾਕਾਤ ਹੋਵੇਗੀ। ਇਸ ਬੈਠਕ ਵਿਚ 2030 ਦੇ ਰੋਡਮੈਪ 'ਤੇ ਚਰਚਾ ਹੋਵੇਗੀ। ਮਈ ਵਿਚ ਭਾਰਤ-ਯੂਕੇ ਨੇ 2030 ਦਾ ਰੋਡਮੈਪ ਲਾਂਚ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ, UAE ਇਨ੍ਹਾਂ ਲੋਕਾਂ ਨੂੰ ਦੇਵੇਗਾ 'ਗੋਲਡਨ ਵੀਜ਼ਾ'

ਪੀ.ਐੱਮ.ਮੋਦੀ ਦਾ ਅੱਜ ਦਾ ਸ਼ੈਡਿਊਲ
- 3:30 ਤੋਂ 4 ਵਜੇ ਤੱਕ ਭਾਰਤੀ ਭਾਈਚਾਰੇ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
- 5:30 ਤੋਂ 6:30 ਵਜੇ ਤੱਕ ਕੋਪ 26 ਦੇ ਉਦਘਾਟਨ ਸੈਸ਼ਨ ਵਿਚ ਹੋਣਗੇ ਸ਼ਾਮਲ।
- 7:15 ਤੋਂ 7:30 ਵਜੇ ਤੱਕ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਬੈਠਕ ਕਰਨਗੇ।
- 8:00 ਤੋਂ 10:00 ਵਜੇ ਤੱਕ ਸੰਮੇਲਨ ਵਿਚ ਆਏ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
- ਕਰੀਬ 9:45 ਵਜੇ ਪੀ.ਐੱਮ. ਮੋਦੀ ਦੇਣਗੇ ਭਾਸ਼ਣ।
- ਰਾਤ 11:30 ਵਜੇ ਕੈਲਿਵਨਗ੍ਰੋਵ ਆਰਟ ਗੈਲਰੀ ਐਂਡ ਮਿਊਜ਼ੀਅਮ ਵਿਚ ਰਿਸੈਪਸ਼ਨ।

ਮੰਗਲਵਾਰ ਨੂੰ ਮੋਦੀ ਸਵਿਟਜ਼ਰਲੈਂਡ, ਫਿਨਲੈਂਡ, ਇਜ਼ਰਾਈਲ, ਨੇਪਾਲ, ਮਲਾਵੀ, ਯੂਕਰੇਨ, ਜਾਪਾਨ ਅਤੇ ਅਰਜਨਟੀਨਾ ਦੇ ਰਾਜਾਂ ਦੇ ਮੁਖੀਆਂ ਨਾਲ ਦੁਵੱਲੀ ਬੈਠਕ ਕਰਨਗੇ। ਨਾਲ ਹੀ ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਨਾਲ ਵੀ ਮੁਲਾਕਾਤ ਕਰਨਗੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana