ਕੋਵਿਡ-19 ਦਾ ਭਾਰਟ ਨੇ ਡੱਟ ਕੇ ਸਾਹਮਣਾ ਕੀਤਾ : ਮੋਦੀ

07/30/2022 11:00:33 AM

ਚੇਨਈ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਸੰਸਾਰਿਕ ਮਹਾਮਾਰੀ ਨੂੰ ਹੈਰਾਨੀਜਨਕ ਅਤੇ ਸਦੀ ’ਚ ਇਕ ਵਾਰ ਆਉਣ ਵਾਲਾ ਸੰਕਟ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਨੇ ਆਪਣੇ ਵਿਗਿਆਨੀਆਂ ਅਤੇ ਆਮ ਲੋਕਾਂ ਦੀ ਮਦਦ ਨਾਲ ਆਤਮਵਿਸ਼ਵਾਸ ਨਾਲ ਇਸ ਦਾ ਸਾਹਮਣਾ ਕੀਤਾ। ਮੋਦੀ ਨੇ ਕੇਂਦਰ ’ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਬਾਰੇ ਕਿਹਾ ਕਿ ਇਸ ਸਰਕਾਰ ਦਾ ਸੁਭਾਅ ਸੁਧਾਰ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਪਾਬੰਦੀ ਲਾਉਣ ਵਾਲੀ ਨਹੀਂ ਸਗੋਂ ਜ਼ਿੰਮੇਵਾਰ ਹੈ। ਉਨ੍ਹਾਂ ਨੇ ਡ੍ਰੋਨ ਅਤੇ ਭੌਂ-ਸਥਾਨਕ ਅਤੇ ਬੁਨਿਆਦੀ ਢਾਂਚੇ ਸਮੇਤ ਵੱਖ-ਵੱਖ ਖੇਤਰਾਂ ’ਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਇਥੇ ਅੰਨਾ ਯੂਨੀਵਰਸਿਟੀ ਦੇ 42ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਹਰ ਖੇਤਰ ’ਚ ਮੋਹਰੀ ਹੈ ਅਤੇ ਰੁਕਾਵਟਾਂ ਨੂੰ ਮੌਕਿਆਂ ’ਚ ਬਦਲ ਰਿਹਾ ਹੈ। ਮੋਦੀ ਨੇ 100 ਸਾਲਾਂ ਤੋਂ ਵੱਧ ਸਮਾਂ ਪਹਿਲਾਂ ਕਹੇ ਗਏ ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮੱਸਿਆ ਦੇ ਹੱਲ ਲਈ ਨੌਜਵਾਨ ਪੀੜੀ ’ਤੇ ਭਰੋਸਾ ਦਿਖਾਇਆ ਅਤੇ ਉਨ੍ਹਾਂ ਦੇ ਉਹ ਸ਼ਬਦ ਅੱਜ ਵੀ ਪ੍ਰਸੰਗਿਕ ਹਨ। ਨਵੀਂ ਸਿੱਖਿਆ ਨੀਤੀ ਬਦਲਦੀ ਬਦਲਦੇ ਹਾਲਾਤ ’ਚ ਨੌਜਵਾਨਾਂ ਨੂੰ ਫੈਸਲਾ ਲੈਣ ’ਚ ਜ਼ਿਆਦਾ ਆਜ਼ਾਦੀ ਤੈਅ ਕਰਦੀ ਹੈ। ਇਸ ਸਮਾਰੋਹ ਨੂੰ ਸੰਬੋਧਨ ਕਰਨ ਵਾਲੇ ਮੋਦੀ 70 ਸਾਲਾਂ ਤੋਂ ਬਾਅਦ ਦੂਜੇ ਭਾਰਤੀ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਯੂਨੀਵਰਸਿਟੀ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਆਪਣੇ ਸੰਬੋਧਨ ’ਚ ਸੂਬੇ ’ਚ ਸਿੱਖਿਆ ਦੇ ਮਾਹੌਲ ਦੀ ਸ਼ਲਾਘਾ ਕੀਤੀ।

ਪ੍ਰੋਗਰਾਮ ’ਚ ਰਾਜਪਾਲ ਆਰ. ਐੱਨ. ਰਵੀ, ਕੇਂਦਰੀ ਰਾਜ ਮੰਤਰੀ ਐੱਲ. ਮੁਰੂਗਨ ਅਤੇ ਤਾਮਿਲਨਾਡੂ ਦੇ ਉੱਚ ਸਿੱਖਿਆ ਮੰਤਰੀ ਕੇ. ਪੋਨਮੁਡੀ ਵੀ ਸ਼ਾਮਲ ਹੋਏ। ਸਮਾਰੋਹ ’ਚ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਦਿੱਤੇ ਗਏ।

Rakesh

This news is Content Editor Rakesh