ਅਰੁਣ ਸ਼ੌਰੀ ਦੇ ਦਾਅਵੇ ਤੋਂ ਉੱਠੇ ਸਵਾਲ, PM ਮੋਦੀ ਦੀ ''ਮਨ ਕੀ ਬਾਤ'' ਕਿਤਾਬ ਦਾ ਲੇਖਕ ਕੋਣ?

04/04/2018 8:07:10 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਰੇਡੀਓ ਪ੍ਰੋਗਰਾਮ 'ਤੇ ਆਧਾਰਿਤ ਕਿਤਾਬ 'ਮਨ ਕੀ ਬਾਤ ਸੋਸ਼ਲ ਰਿਵੀਲਿਊਸ਼ਨ ਆਨ ਰੇਡੀਓ' ਦੇ ਲੇਖਕ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਸਾਬਕਾ ਸਹਿਯੋਗੀ ਰਾਜੇਸ਼ ਜੈਨ ਨੂੰ ਇਸ ਕਿਤਾਬ ਦਾ ਲੇਖਕ ਦੱਸਿਆ ਜਾ ਰਿਹਾ ਹੈ ਪਰ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨੇ ਕੁੱਝ ਵੱਖਰਾ ਹੀ ਦਾਅਵਾ ਕੀਤਾ ਹੈ। ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਨੇ ਦੱਸਿਆ ਕਿ ਰਾਜੇਸ਼ ਜੈਨ ਦਾ ਇਸ ਕਿਤਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜੈਨ ਨੇ ਮੈਨੂੰ ਦੱਸਿਆ ਕਿ ਉਸ ਨੂੰ ਇਸ ਕਿਤਾਬ ਦੇ ਉਦਘਾਟਨੀ ਸਮਾਰੋਹ 'ਚ ਜ਼ਬਰਦਸਤੀ ਸ਼ਾਮਲ ਕਰ ਲਿਆ ਗਿਆ ਸੀ ਅਤੇ ਉਥੇ ਇਕ ਭਾਸ਼ਣ ਪੜ੍ਹਨ ਲਈ ਦੇ ਦਿੱਤਾ ਗਿਆ ਸੀ।
ਉਥੇ ਹੀ ਰਾਜੇਸ਼ ਨੇ ਵੀ ਅਰੁਣ ਸ਼ੌਰੀ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਮੈਂ ਮਨ ਕੀ ਬਾਤ ਕਿਤਾਬ ਦਾ ਲੇਖਕ ਨਹੀਂ ਹਾਂ ਅਤੇ ਮੈਨੂੰ ਉਸ 'ਤੇ ਬਤੌਰ ਲੇਖਕ ਆਪਣਾ ਨਾਂ ਦੇਖ ਕੇ ਹੈਰਾਨੀ ਹੋਈ ਸੀ। ਜੈਨ ਮੁਤਾਬਕ ਉਨ੍ਹਾਂ ਨੇ ਮਨ ਕੀ ਬਾਤ ਸੋਸ਼ਲ ਰਿਵੀਲਿਊਸ਼ਨ ਆਨ ਰੇਡੀਓ ਦੇ ਉਦਘਾਟਨੀ ਸਮਾਰੋਹ 'ਚ ਹੀ ਇਸ ਦਾ ਲੇਖਕ ਨਾ ਹੋਣ ਦੀ ਗੱਲ ਸਪੱਸ਼ਟ ਕਰ ਦਿੱਤੀ ਸੀ। ਜੈਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਮਨਾ ਕਰਨ ਦੇ ਬਾਵਜੂਦ ਪੱਤਰ ਸੂਚਨਾ ਦਫਤਰ (ਪੀ. ਆਈ. ਬੀ.) ਅਤੇ ਨਰਿੰਦਰ ਮੋਦੀ ਡਾਟ ਇਨ ਵੈਬਸਾਈਟ 'ਤੇ ਉਸ ਨੂੰ ਇਸ ਕਿਤਾਬ ਦੇ ਲੇਖਕ ਦੇ ਰੂਪ 'ਚ ਦਿਖਾਉਣਾ ਜਾਰੀ ਰੱਖਿਆ ਗਿਆ ਹੈ। ਜੈਨ ਨੇ ਇਸ ਕਿਤਾਬ ਦੇ ਅਸਲੀ ਲੇਖਕ ਬਾਰੇ 'ਚ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।