ਪ੍ਰਧਾਨ ਮੰਤਰੀ ਮੋਦੀ ਅੱਜ ਤੋਂ ਬਿਹਾਰ ਦੌਰੇ ''ਤੇ, ਰੱਖਣਗੇ ਕਈ ਪ੍ਰਾਜੈਕਟਾਂ ਦੀ ਨੀਂਹ

10/14/2017 12:28:36 AM

ਨਵੀਂ ਦਿੱਲੀ — ਬਿਹਾਰ 'ਚ ਐਨ. ਡੀ. ਏ. ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਦੌਰੇ 'ਤੇ ਜਾ ਰਹੇ ਹਨ। ਇਸ ਦੌਰਾਨ ਮੋਦੀ ਬਿਹਾਰ 'ਚ ਚਾਰ ਸੀਵਰੇਜ ਪ੍ਰਾਜੈਕਟ ਅਤੇ ਚਾਰ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਜ਼ ਦੀ ਨੀਂਹ ਰੱਖਣਗੇ। ਜਿਸ ਦੀ ਲਾਗਤ 3,769 ਕਰੋੜ ਰੁਪਏ ਆਏਗੀ। 
ਕੇਂਦਰੀ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਰੱਖਿਆ ਮੰਤਰਾਲੇ ਮੁਤਾਬਕ ਇਨ੍ਹਾਂ ਚਾਰ ਸੀਵਰੇਜ ਪ੍ਰਾਜੈਕਟਜ਼ 'ਤੇ 738 ਕਰੋੜ ਰੁਪਏ ਅਤੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਜ਼ ਦੀ ਲਾਗਤ 3031 ਕਰੋੜ ਰੁਪਏ ਹੈ। ਇਨ੍ਹਾਂ ਚਾਰ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 195 ਕਿਲੋਮੀਟਰ ਹੋਵੇਗੀ। ਇਨ੍ਹਾਂ ਸਾਰਿਆਂ ਪ੍ਰਾਜੈਕਟਜ਼ ਦੀ ਨੀਂਹ ਪੱਥਰ ਦਾ ਪ੍ਰੋਗਰਾਮ ਮੋਕਾਮਾ 'ਚ ਹੋਵੇਗਾ, ਜਿੱਥੇ ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਰਹਿਣਗੇ।