ਪ੍ਰਧਾਨ ਮੰਤਰੀ ਮੋਦੀ ਨੇ ਮਾਂ ਹੀਰਾਬਾ ਦਾ ਆਸ਼ੀਰਵਾਦ ਲੈ ਕੇ ਕੀਤੀ ਜਨਮਦਿਨ ਦੀ ਸ਼ੁਰੂਆਤ

09/17/2017 11:04:14 AM

ਗਾਂਧੀਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ 68ਵੇਂ ਜਨਮਦਿਨ ਦੀ ਸ਼ੁਰੂਆਤ ਆਪਣੀ ਮਾਤਾ ਹੀਰਾਬਾ ਦਾ ਆਸ਼ੀਰਵਾਦ ਲੈ ਕੇ ਕੀਤੀ। ਦੋ ਦਿਨਾ ਦੌਰੇ 'ਤੇ ਸ਼ਨੀਵਾਰ ਰਾਤ ਨੂੰ ਹੀ ਗੁਜਰਾਤ ਆਈ ਸ਼੍ਰੀ ਮੋਦੀ ਇੱਥੇ ਰਾਜਭਵਨ ਤੋਂ ਐਤਵਾਰ ਦੀ ਸਵੇਰ ਹੀ ਰਾਏਸਨ ਸਥਿਤ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਪੁੱਜੇ, ਜਿੱਥੇ ਉਨ੍ਹਾਂ ਦੀ 98 ਸਾਲਾ ਮਾਂ ਹੀਰਾਬਾ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਮਾਂ ਦੇ ਪੈਰ ਛੂਹੇ ਅਤੇ ਉਨ੍ਹਾਂ ਨੂੰ ਗਲੇ ਲਾ ਲਿਆ।
ਉਹ ਲਗਭਗ 15 ਮਿੰਟਾਂ ਤੱਕ ਮਾਂ ਨਾਲ ਰਹੇ। ਮਾਂ ਨੇ ਆਪਣੇ ਹੱਥੋਂ ਉਨ੍ਹਾਂ ਦਾ ਮੂੰਹ ਮਿੱਠਾ ਕੀਤਾ। ਸ਼੍ਰੀ ਮੋਦੀ ਬਾਅਦ 'ਚ ਇੱਥੋਂ ਹੈਲੀਕਾਪਟਰ ਤੋਂ ਮੱਧ ਗੁਜਰਾਤ ਦੇ ਕੇਵਡੀਆ ਲਈ ਰਵਾਨਾ ਹੋ ਗਏ ਪਰ ਖਰਾਬ ਮੌਸਮ ਕਾਰਨ ਇਸ ਨੂੰ ਕੋਲ ਦੇ ਡਭੋਈ 'ਚ ਉਤਰਨਾ ਪਿਆ। ਉਨ੍ਹਾਂ ਨੇ ਨਰਮਦਾ 'ਤੇ ਬਣੇ ਸਰਦਾਰ ਸਰੋਵਰ ਬੰਨ੍ਹ ਦਾ ਉਦਘਾਟਨ ਕੀਤਾ। ਉਹ ਐਤਵਾਰ ਨੂੰ ਗੁਜਰਾਤ 'ਚ ਕਈ ਪ੍ਰੋਗਰਾਮਾਂ 'ਚ ਵੀ ਹਿੱਸਾ ਲੈਣਗੇ। ਸੱਤਾਧਾਰੀ ਭਾਜਪਾ ਉਨ੍ਹਾਂ ਦੇ ਜਨਮਦਿਨ ਦੀ ਸ਼ੁਰੂਆਤ ਇਸੇ ਅੰਦਾਜ 'ਚ ਮਾਂ ਦੇ ਆਸ਼ੀਰਵਾਦ ਤੋਂ ਕਰਦੇ ਹਨ।