ਸੰਵਿਧਾਨ ਦਿਵਸ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ

11/26/2021 1:13:59 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦਿਵਸ ਮੌਕੇ ਸ਼ੁੱਕਰਵਾਰ ਨੂੰ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸੰਵਿਧਾਨ ਸਭਾ ’ਚ ਸੰਵਿਧਾਨ ਨੂੰ ਅਪਣਾਉਣ ਲਈ ਪੇਸ਼ ਕੀਤੇ ਗਏ ਬਿੱਲ ਦੌਰਾਨ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਭਾਸ਼ਣ ਦਾ ਇਕ ਹਿੱਸਾ ਵੀ ਸਾਂਝਾ ਕੀਤਾ। ਦੱਸਣਯੋਗ ਹੈ ਕਿ ਸੰਵਿਧਾਨ ਦਿਵਸ 26 ਨਵੰਬਰ ਨੂੰ ਮਨਾਇਆ ਜਾਂਦਾ ਹੈ, ਕਿਉਂਕਿ 1949 ’ਚ ਇਸੇ ਦਿਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ। ਸੰਵਿਧਾਨ ਦਿਵਸ ਦੀ ਸ਼ੁਰੂਆਤ 2015 ਤੋਂ ਕੀਤੀ ਗਈ ਸੀ। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ।

PunjabKesari

ਪ੍ਰਧਾਨ ਮੰਤਰੀ ਨੇ ਇਕ ਟਵੀਟ ’ਚ ਕਿਹਾ,‘‘ਸੰਵਿਧਾਨ ਦਿਵਸ ਦੀਆਂ ਸ਼ੁੱਭਕਾਮਨਾਵਾਂ।’’ ਉਨ੍ਹਾਂ ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਵਲੋਂ ਜ਼ਾਹਰ ਕੀਤੇ ਗਏ ਵਿਚਾਰਾਂ ਦਾ ਹਵਾਲਾ ਦਿੰਦੇ ਹੋਏਇਕ ਹੋਰ ਟਵੀਟ ’ਚ ਕਿਹਾ ਕਿ ਕੋਈ ਵੀ ਸੰਵਿਧਾਨ ਭਾਵੇਂ ਉਹ ਕਿੰਨਾ ਹੀ ਸੁੰਦਰ ਅਤੇ ਮਜ਼ਬੂਤ ਕਿਉਂ ਨਾ ਬਣਾਇਆ ਗਿਆ ਹੋਵੇ, ਜੇਕਰ ਉਸ ਨੂੰ ਚਲਾਉਣ ਵਾਲੇ ਦੇਸ਼ ਦੇ ਸੱਚੇ, ਨਿਸਵਾਰਥ ਸੇਵਕ ਨਾ ਹੋਣ ਤਾਂ ਸੰਵਿਧਾਨ ਕੁਝ ਨਹੀਂ ਕਰ ਸਕਦਾ। ਉਨ੍ਹਾਂ ਕਿਹਾ,‘‘ਡਾ. ਰਾਜੇਂਦਰ ਪ੍ਰਸਾਦ ਦੀ ਇਹ ਭਾਵਨਾ ਪਥ-ਪ੍ਰਦਰਸ਼ਕ ਦੀ ਤਰ੍ਹਾਂ ਹੈ।’’

PunjabKesari


DIsha

Content Editor

Related News