ਪ੍ਰਧਾਨ ਮੰਤਰੀ ਦਾ ਸਭ ਤੋਂ ਚਹੇਤਾ ਨੌਕਰਸ਼ਾਹ

01/18/2018 10:31:24 AM

ਨਵੀਂ ਦਿੱਲੀ— ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਹੱਸਮੁਖ ਆਧੀਆ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਚਹੇਤੇ ਨੌਕਰਸ਼ਾਹ ਹਨ ਤਾਂ ਤੁਸੀਂ ਗਲਤ ਹੋ। ਬੇਸ਼ੱਕ ਆਧੀਆ ਗੁਜਰਾਤੀ ਹਨ, ਮੋਦੀ ਦੇ ਕਰੀਬੀ ਹਨ ਅਤੇ ਆਪਣੀ ਸੀਨੀਆਰਤਾ ਕਾਰਨ ਸਕੱਤਰ ਦੇ ਅਹੁਦੇ 'ਤੇ ਬਣੇ ਰਹਿਣਗੇ। ਜਦੋਂ ਉਹ ਕੈਬਨਿਟ ਸਕੱਤਰ ਬਣਨਗੇ, ਉਦੋਂ ਉਨ੍ਹਾਂ ਦਾ ਪੱਖ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਨੌਕਰਸ਼ਾਹੀ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ, ਜਦੋਂ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਪ੍ਰਮੇਸ਼ਵਰਨ ਅਈਅਰ ਦੇ ਪੀਣ ਵਾਲੇ ਪਾਣੀ ਅਤੇ ਸਫਾਈ ਮੰਤਰਾਲਾ ਵਿਚ ਸਕੱਤਰ ਅਹੁਦੇ ਦੇ ਕਾਰਜਕਾਲ ਵਿਚ ਇਕ ਵਾਰ ਫਿਰ ਵਾਧਾ ਕਰ ਦਿੱਤਾ। ਅਈਅਰ ਨੂੰ ਸੇਵਾ ਮੁਕਤੀ ਤੋਂ ਬਾਅਦ ਲਿਆਂਦਾ ਗਿਆ। ਅਈਅਰ ਨੂੰ 2 ਸਾਲ ਪਹਿਲਾਂ ਮੋਦੀ ਵਲੋਂ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਅਜਿਹੀ ਉਮੀਦ ਸੀ ਕਿ ਉਹ ਸੇਵਾਮੁਕਤ ਹੋ ਜਾਣਗੇ ਪਰ ਅਜਿਹਾ ਪ੍ਰਸਤਾਵ ਦਿਖਾਈ ਨਹੀਂ ਦਿੱਤਾ। ਮੋਦੀ ਨੇ ਉਨ੍ਹਾਂ ਦੇ ਕਾਰਜਕਾਲ ਵਿਚ 30 ਅਪ੍ਰੈਲ 2019 ਤਕ ਵਾਧਾ ਕਰ ਦਿੱਤਾ ਹੈ। ਅਈਅਰ ਦੇ ਸਕੱਤਰ ਦੇ ਅਹੁਦੇ 'ਤੇ ਬਣੇ ਰਹਿਣ ਨੂੰ ਹਮਾਇਤ ਦੇਣ ਲਈ ਮੋਦੀ ਸਰਕਾਰ ਨੇ ਸੈਂਟਰਲ ਸਟਾਫਿੰਗ ਸਕੀਮ ਰਾਹੀਂ ਪੀਣ ਵਾਲੇ ਪਾਣੀ ਅਤੇ ਸਫਾਈ ਮੰਤਰਾਲਾ ਦੇ ਸਕੱਤਰ ਦਾ ਅਹੁਦਾ ਹੀ ਖਤਮ ਕਰ ਦਿੱਤਾ। ਇਸ ਦਾ ਸਿੱਧਾ ਅਰਥ ਇਹ ਹੈ ਕਿ ਇਕ ਨਿਯਮਿਤ ਆਈ. ਏ. ਐੱਸ. ਅਧਿਕਾਰੀ ਇਸ ਅਹੁਦੇ ਦੇ ਉਦੋਂ ਤਕ ਯੋਗ ਨਹੀਂ ਹੋਵੇਗਾ, ਜਦੋਂ ਤਕ ਉਹ ਇਸ ਅਹੁਦੇ 'ਤੇ ਬਣਿਆ ਰਹੇਗਾ।