ਅਗਲੇ ਮਹੀਨੇ ਚਿਨਪਿੰਗ ਨਾਲ ਮਿਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

10/15/2018 7:07:38 PM

ਨਵੀਂ ਦਿੱਲੀ- ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਚ ਅਗਲੇ ਮਹੀਨੇ ਅਰਜਨਟੀਨਾ 'ਚ ਮੁਲਾਕਾਤ ਹੋਵੇਗੀ। ਭਾਰਤ 'ਚ ਚੀਨ ਦੇ ਰਾਜਦੂਤ ਲੂਓ ਹੁੰਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਲੁਓ ਨੇ ਅਫਗਾਨ ਕੂਟਨੀਤਿਕ (ਡਿਪਲੋਮੈਟਸ) ਦੇ ਲਈ ਭਾਰਤ-ਚੀਨ ਦੇ ਸੰਯੁਕਤ ਸਿਖਲਾਈ ਪ੍ਰੋਗਰਾਮ ਦੇ ਉਦਘਾਟਨ ਦੇ ਦੌਰਾਨ ਦੱਸਿਆ ਕਿ ਦੋਵੇਂ ਨੇਤਾ ਜੀ-20 ਸਮਿਟ ਦੇ ਦੌਰਾਨ ਮਿਲਣਗੇ।

ਚੀਨ ਦੇ ਰਾਜਦੂਤ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਅਫਗਾਨਿਸਤਾਨ 'ਤੇ ਚੀਨ-ਭਾਰਤ ਸਹਿਯੋਗ ਦੀ ਦਿਸ਼ਾ 'ਚ ਪਹਿਲਾ ਕਦਮ ਹੈ ਅਤੇ ਭਵਿੱਖ 'ਚ ਇਹ ਹੋਰ ਵੀ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਚੀਨ ਦੇ ਸਟੇਟ ਕਾਊਸਲਰ ਅਤੇ ਵਿਦੇਸ਼ ਮੰਤਰੀ ਵਾਂਗ ਪੀ ਦਸੰਬਰ ਮਹੀਨੇ 'ਚ ਭਾਰਤ ਦੀ ਯਾਤਰਾ ਕਰਨਗੇ।

ਮੋਦੀ ਅਤੇ ਚਿਨਪਿੰਗ ਦੀ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਬੀਤੇ ਦਿਨਾਂ 'ਚ ਡੋਕਲਾਮ 'ਚ 73 ਦਿਨਾਂ ਤੱਕ ਚੱਲੇ ਮਿਲਟਰੀ ਗਤੀਰੋਧ ਤੋਂ ਬਾਅਦ ਭਾਰਤ ਅਤੇ ਚੀਨ ਆਪਣੇ ਸੰਬੰਧਾਂ ਨੂੰ ਸੁਧਾਰਨ ਦਾ ਯਤਨ ਕਰ ਰਹੇ ਹਨ। ਮੋਦੀ ਅਤੇ ਸ਼ੀ ਇਸ ਸਾਲ ਦੋ ਅਣਅਧਿਕਾਰਤ ਭੇਂਟ ਕਰ ਚੁੱਕੇ ਹਨ। ਪਹਿਲੀ ਮੁਲਾਕਾਤ ਜੂਨ ਮਹੀਨੇ 'ਚ ਸ਼ਿੰਘਾਈ ਕਾਰਪੋਰਏਸ਼ਨ ਔਰਗਾਨਿਜ਼ੇਸ਼ਨ (ਐੱਸ. ਸੀ. ਓ) ਦੀ ਬੈਠਕ ਦੇ ਦੌਰਾਨ ਵੁਹਾਨ 'ਚ ਅਤੇ ਦੂਜੀ ਮੁਲਾਕਾਤ ਦੱਖਣੀ ਅਫਰੀਕਾ ਦੇ ਜੋਹਾਨੀਸਬਰਗ 'ਚ ਬ੍ਰਿਕਸ ਸੰਮੇਲਨ ਦੇ ਦੌਰਾਨ ਜੁਲਾਈ ਮਹੀਨੇ 'ਚ ਹੋਈ ਸੀ।