ਰਾਸ਼ਟਰਪਤੀ ਨੇ ਤਿੰਨ ਤਲਾਕ ਬਿੱਲ ਨੂੰ ਦਿੱਤੀ ਮਨਜ਼ੂਰੀ

08/01/2019 9:59:57 AM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਸਦ 'ਚ ਪਾਸ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਹੁਣ ਇਹ ਕਾਨੂੰਨ ਬਣ ਗਿਆ ਹੈ। ਸਰਕਾਰੀ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਤਨੀ ਨੂੰ ਤਿੰਨ ਤਲਾਕ ਰਾਹੀਂ ਛੱਡਣ ਵਾਲੇ ਮੁਸਲਿਮ ਪੁਰਸ਼ ਨੂੰ ਤਿੰਨ ਸਾਲ ਦੀ ਸਜ਼ਾ ਦੇ ਪ੍ਰਬੰਧ ਵਾਲੇ ਇਸ ਬਿੱਲ ਨੂੰ ਮੰਗਲਵਾਰ ਨੂੰ ਪਾਸ ਕੀਤਾ ਗਿਆ ਸੀ। ਲੋਕ ਸਭਾ 'ਚ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ ਨੂੰ ਪਿਛਲੇ ਹਫ਼ਤੇ ਪਾਸ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰਾਜ ਸਭਾ ਨੇ 84 ਦੇ ਮੁਕਾਬਲੇ 99 ਵੋਟਾਂ ਨਾਲ ਇਸ ਨੂੰ ਪਾਸ ਕਰ ਦਿੱਤਾ। ਰਾਸ਼ਟਰਪਤੀ ਦੇ ਇਸ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਪਤਨੀ ਨੂੰ ਤਿੰਨ ਤਲਾਕ ਤੋਂ ਬਾਅਦ ਹੁਣ ਪਤਨੀ ਨੂੰ ਤਿੰਨ ਤਲਾਕ ਦੇਣ ਵਾਲੇ ਮੁਸਲਿਮ ਪੁਰਸ਼ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਿੱਲ ਨੂੰ ਰਾਜ ਦੀ ਸਲੈਕਟ ਕਮੇਟੀ 'ਚ ਭੇਜਣ ਦੀ ਵਿਰੋਧੀ ਧਿਰ ਦੀ ਮੰਗ ਨੂੰ ਵੀ ਸਦਨ 'ਚ ਮਨਜ਼ੂਰੀ ਨਹੀਂ ਮਿਲੀ ਸੀ। 29 ਸਤੰਬਰ 2018 ਦੇ ਬਾਅਦ ਤੋਂ ਤਿੰਨ ਤਲਾਕ ਦੇ ਆਉਣ ਵਾਲੇ ਸਾਰੇ ਮਾਮਲਿਆਂ ਦੀ ਸੁਣਵਾਈ ਇਸੇ ਕਾਨੂੰਨ ਦੇ ਅਧੀਨ ਕੀਤੀ ਜਾਵੇਗੀ। ਇਸ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਮੁਸਲਿਮ ਸਮਾਜ ਅੰਦਰ ਤਲਾਕ-ਤਲਾਕ-ਤਲਾਕ ਕਹਿਣ 'ਤੇ ਹੀ ਤਲਾਕ ਹੋ ਜਾਂਦਾ ਸੀ ਪਰ ਹੁਣ ਇਸ ਬਿੱਲ ਦੇ ਪਾਸ ਹੋਣ ਨਾਲ ਅਜਿਹਾ ਸੰਭਵ ਨਹੀਂ ਰਹੇਗਾ।

DIsha

This news is Content Editor DIsha