ਰਾਸ਼ਟਰਪਤੀ ਕੋਵਿੰਦ ਦੇ ਦਖਲ ਨਾਲ ਇਸ ਤਰ੍ਹਾਂ ਟਲਣ ਤੋਂ ਬਚਿਆ ਇਕ ਜੋੜੇ ਦਾ ਵਿਆਹ

1/6/2020 12:10:14 PM

ਨਵੀਂ ਦਿੱਲੀ/ਕੋਚੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਖਲ ਨੇ ਵੀ.ਵੀ.ਆਈ.ਪੀ. ਸੁਰੱਖਿਆ ਕਾਰਨਾਂ ਕਰ ਕੇ ਇਕ ਅਮਰੀਕੀ ਕੁੜੀ ਤੇ ਹਿੰਦੁਸਤਾਨੀ ਮੁੰਡੇ ਦਾ ਵਿਆਹ ਟਲਣ ਤੋਂ ਬਚਾ ਦਿੱਤਾ। ਕੇਰਲ ਦੇ ਕੋਚੀ 'ਚ ਰਾਸ਼ਟਰਪਤੀ ਦੀ ਸੁਰੱਖਿਆ ਕਰ ਕੇ ਰਾਜ ਪ੍ਰਸ਼ਾਸਨ ਨੇ ਪਹਿਲਾਂ ਤੋਂ ਤਾਜ ਹੋਟਲ 'ਚ ਤੈਅ ਇਨ੍ਹਾਂ ਦੇ ਵਿਆਹ ਨੂੰ ਇੱਥੋਂ ਸ਼ਿਫਟ ਕਰਨ ਦਾ ਫਰਮਾਨ ਸੁਣਾਇਆ ਤਾਂ ਪਰੇਸ਼ਾਨ ਲਾੜੀ ਨੇ ਟਵਿੱਟਰ ਰਾਹੀਂ ਸਿੱਧੇ ਰਾਸ਼ਟਰਪਤੀ ਭਵਨ ਤੋਂ ਗੁਹਾਰ ਲਗਾਈ।

8 ਮਹੀਨੇ ਪਹਿਲਾਂ ਬੁਕ ਕਰਵਾਇਆ ਸੀ ਹੋਟਲ
ਲਾੜੀ ਦੀ ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਰਾਸ਼ਟਰਪਤੀ ਨੇ ਖੁਦ ਦਾਖਲ ਦਿੱਤਾ ਤਾਂ ਰਾਜ ਪ੍ਰਸ਼ਾਸਨ ਨੇ ਵੀ.ਵੀ.ਆਈ.ਪੀ. ਸੁਰੱਖਿਆ 'ਚ ਤਬਦੀਲੀ ਕੀਤੀ ਤਾਂ ਕਿ ਬਿਨਾਂ ਰੁਕਾਵਟ ਦੇ ਵਿਆਹ ਹੋ ਸਕੇ। ਵਿਆਹ 'ਤੇ ਸੁਰੱਖਿਆ ਕਾਰਨਾਂ ਕਰ ਕੇ ਆਏ ਇਸ ਸਸਪੈਂਸ ਦੀ ਕਹਾਣੀ ਅਮਰੀਕੀ ਕੁੜੀ ਏਸ਼ਲੇ ਦੇ ਟਵੀਟ ਤੋਂ ਸਾਹਮਣੇ ਆਈ, ਜਿਸ ਨੂੰ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਨੂੰ ਟੈਗ ਕੀਤਾ ਸੀ। ਦਰਅਸਲ ਕੋਚੀ ਦੇ ਤਾਜ ਹੋਟਲ 'ਚ ਏਸ਼ਲੇ ਦਾ ਵਿਆਹ ਉਸ ਦੇ ਭਾਰਤੀ ਮੰਗੇਤਰ ਨਾਲ ਪਹਿਲਾਂ ਤੋਂ ਤੈਅ ਸੀ। ਉਨ੍ਹਾਂ ਨੇ ਵਿਆਹ ਲਈ 8 ਮਹੀਨੇ ਪਹਿਲਾਂ ਹੀ ਹੋਟਲ ਬੁਕ ਕਰਵਾ ਲਿਆ ਸੀ।

PunjabKesari

ਲਾੜੀ ਨੇ ਕੀਤਾ ਰਾਸ਼ਟਰਪਤੀ ਭਵਨ ਨੂੰ ਟਵੀਟ
ਰਾਸ਼ਟਰਪਤੀ ਕੇਰਲ ਦੌਰੇ 'ਤੇ ਸੋਮਵਾਰ ਨੂੰ ਕੋਚੀ ਆ ਰਹੇ ਹਨ ਅਤੇ ਉਨ੍ਹਾਂ ਦੇ ਰੁਕਣ ਦਾ ਇੰਤਜ਼ਾਮ ਵੀ ਇਸੇ ਤਾਜ ਹੋਟਲ 'ਚ ਹੈ। ਰਾਜ ਸਰਕਾਰ ਦੇ ਸੁਰੱਖਿਆ ਅਮਲੇ ਨੇ ਵੀ.ਵੀ.ਆਈ.ਪੀ. ਸੁਰੱਖਿਆ ਕਾਰਨਾਂ ਕਰ ਕੇ ਏਸ਼ਲੇ ਨੂੰ ਵਿਆਹ ਦਾ ਪ੍ਰਬੰਧਨ ਕਿਤੇ ਹੋਰ ਕਰਨ ਲਈ ਕਿਹਾ। ਏਜੰਸੀਆਂ ਦੇ ਇਸ ਫਰਮਾਨ 'ਤੇ ਲਾੜਾ-ਲਾੜੀ ਦੇ ਪਰਿਵਾਰ ਵਾਲੇ ਪਰੇਸ਼ਾਨ ਹੋ ਗਏ। ਉਦੋਂ ਪਰੇਸ਼ਾਨ ਏਸ਼ਲੇ ਨੇ ਟਵੀਟ ਕਰ ਕੇ ਰਾਸ਼ਟਰਪਤੀ ਭਵਨ ਤੋਂ ਕੁਝ ਉਪਾਅ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਿਰਫ਼ 48 ਘੰਟੇ ਬਚੇ ਹਨ, ਅਜਿਹੇ 'ਚ ਵਿਆਹ ਲਈ ਉਹ ਕਿਵੇਂ ਦੂਜੀ ਜਗ੍ਹਾ ਲੱਭਣਗੇ। ਰਾਸ਼ਟਰਪਤੀ ਭਵਨ ਨੇ ਇਸ ਟਵੀਟ ਦਾ ਨੋਟਿਸ ਲਿਆ ਅਤੇ ਇਸ ਦਾ ਹੱਲ ਲੱਭਣ ਲਈ ਰਾਜ ਪ੍ਰਸ਼ਾਸਨ ਨਾਲ ਗੱਲ ਕਰਨ ਦਾ ਨਿਰਦੇਸ਼ ਦਿੱਤਾ।

PunjabKesari

ਲਾੜੀ ਨੇ ਟਵੀਟ ਕਰ ਕੇ ਕੀਤਾ ਧੰਨਵਾਦ
ਰਾਸ਼ਟਰਪਤੀ ਦੇ ਨਿਰਦੇਸ਼ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਅਤੇ ਰਾਜ ਪ੍ਰਸ਼ਾਸ਼ਨ 'ਚ ਚਰਚਾ ਹੋਈ। ਇਸ ਤੋਂ ਬਾਅਦ ਰਾਜ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਲਾੜਾ-ਲਾੜੀ ਨੇ ਇਸੇ ਹੋਟਲ 'ਚ ਤੈਅ ਪ੍ਰੋਗਰਾਮ ਅਨੁਸਾਰ ਵਿਆਹ ਕਰਨ ਦੀ ਹਰੀ ਝੰਡੀ ਦੇ ਦਿੱਤੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਏਸ਼ਲੇ ਨੇ ਰਾਸ਼ਟਰਪਤੀ ਭਵਨ ਦੇ ਦਖਲ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਮੌਕੇ ਨੂੰ ਰੁਕਾਵਟ ਤੋਂ ਬਚਾਉਣ ਲਈ ਦੂਜਾ ਟਵੀਟ ਕਰ ਕੇ ਧੰਨਵਾਦ ਦਿੱਤਾ। ਰਾਸ਼ਟਰਪਤੀ ਭਵਨ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਵੀ ਖੁਸ਼ ਹਾਂ ਕਿ ਮਸਲਾ ਹੱਲ ਹੋ ਗਿਆ। ਨਾਲ ਹੀ ਰਾਸ਼ਟਰਪਤੀ ਭਵਨ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਕੋਵਿੰਦ ਨੇ ਉਨ੍ਹਾਂ ਦੀ ਖੁਸ਼ੀ ਦੇ ਇਸ ਮੌਕੇ 'ਤੇ ਆਪਣੀਆਂ ਹਾਰਦਿਕ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ। ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਉਨ੍ਹਾਂ ਦੇ ਸਰਲ ਸੁਭਾਅ ਅਤੇ ਸਾਦਗੀ ਲਈ ਜਾਣਿਆ ਜਾਂਦਾ ਹੈ। ਵੱਡਾ ਹੋਵੇ ਜਾਂ ਛੋਟਾ ਸਾਰਿਆਂ ਦੇ ਪ੍ਰਤੀ ਉਨ੍ਹਾਂ ਦਾ ਸਾਮਾਨ ਵਤੀਰਾ ਰਹਿੰਦਾ ਹੈ। ਵੱਖ-ਵੱਖ ਮੌਕਿਆਂ 'ਤੇ ਉਨ੍ਹਾਂ ਦੇ ਸੁਭਾਅ ਦੀ ਇਹ ਵਿਸ਼ੇਸ਼ਤਾ ਦਿਖਾਈ ਵੀ ਦਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha