ਦੇਸ਼ ਭਰ 'ਚ ਦੀਵਾਲੀ ਦੀ ਧੂਮ, ਰਾਸ਼ਟਰਪਤੀ ਅਤੇ ਪੀ. ਐੱਮ. ਮੋਦੀ ਨੇ ਦਿੱਤੀ ਵਧਾਈ

10/27/2019 9:34:09 AM

ਨਵੀਂ ਦਿੱਲੀ—ਦੇਸ਼ ਭਰ 'ਚ ਅੱਜ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਵਾਤਾਵਰਨ ਨੂੰ ਧਿਆਨ 'ਚ ਰੱਖਦੇ ਹੋਏ 'ਗ੍ਰੀਨ ਦੀਵਾਲੀ' ਵੀ ਮਨਾਈ ਜਾ ਰਹੀ ਹੈ। ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਪ੍ਰਸ਼ਾਸਨ ਵੀ ਅਲਰਟ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਕੇ ਦੀਵਾਲੀ ਦੀ ਵਧਾਈ ਦਿੰਦੇ ਹੋਏ ਲਿਖਿਆ ਹੈ,''ਦੀਵਾਲੀ ਦੇ ਸ਼ੁੱਭ ਦਿਹਾੜੇ 'ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ। ਆਓ ਇਸ ਦਿਨ ਅਸੀ ਪ੍ਰੇਮ, ਹਮਦਰਦੀ ਅਤੇ ਰਲ-ਮਿਲ ਕੇ ਦੀਵੇ ਜਗਾਉਂਦੇ ਹੋਏ ਸਾਰਿਆਂ ਨੂੰ ਖਾਸ ਤੌਰ 'ਤੇ ਜਰੂਰਤਮੰਦਾਂ ਦੇ ਜੀਵਨ 'ਚ ਖੁਸ਼ੀਆਂ ਲਿਆਉਣ ਦਾ ਯਤਨ ਕਰੀਏ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ 'ਚ ਲਿਖਿਆ ਹੈ,'' ਦੇਸ਼ਵਾਸੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਬਹੁਤ-ਬਹੁਤ ਵਧਾਈਆਂ। ਰੌਸ਼ਨੀ ਦਾ ਇਹ ਤਿਉਹਾਰ ਸਾਡੇ ਸਾਰਿਆਂ ਦੇ ਜੀਵਨ 'ਚ ਨਵੀ ਰੌਸ਼ਨੀ ਲੈ ਕੇ ਆਵੇ ਅਤੇ ਸਾਡਾ ਦੇਸ਼ ਸਦਾ ਸੁਖੀ, ਖੁਸ਼ਹਾਲੀ ਅਤੇ ਖੁਸ਼ਕਿਸਮਤ ਭਰਿਆ ਬਣਿਆ ਰਹੇ।''

 

Iqbalkaur

This news is Content Editor Iqbalkaur