ਮੌਰੀਸ਼ਸ ਦੌਰੇ ''ਤੇ ਰਾਸ਼ਟਰਪਤੀ ਕੋਵਿੰਦ, ਕੀਤੀ ਗੰਗਾ ਤਲਾਓ ''ਤੇ ਪ੍ਰਾਰਥਨਾ

03/12/2018 12:21:38 PM

ਪੋਰਟ ਲੁਈਸ/ਨਵੀਂ ਦਿੱਲੀ (ਬਿਊਰੋ)— ਇਸ ਸਮੇਂ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੀ ਪਤਨੀ ਸਵਿਤਾ ਕੋਵਿੰਦ ਨਾਲ ਪੰਜ ਦਿਨੀਂ ਮੌਰੀਸ਼ਸ ਦੌਰੇ 'ਤੇ ਹਨ। ਉਹ ਮੌਰੀਸ਼ਸ ਦੀ ਆਜ਼ਾਦੀ ਦੇ 50ਵੇਂ ਸਾਲ ਦੇ ਯਾਦਗਾਰੀ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ। ਇਕ ਦਿਨ ਪਹਿਲਾਂ ਮੌਰੀਸ਼ਸ ਪਹੁੰਚੇ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਆਪਣੀ ਪਤਨੀ ਨਾਲ ਗੰਗ ਤਲਾਓ 'ਤੇ ਪ੍ਰਾਰਥਨਾ ਕੀਤੀ। 


ਰਾਸ਼ਟਰਪਤੀ ਦੇ ਨਾਲ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ, ਦਿੱਲੀ ਭਾਜਪਾ ਪ੍ਰਧਾਨ ਅਤੇ ਸੰਸਦ ਮੈਂਬਰ ਮਨੋਜ ਤਿਵਾਰੀ, ਹੁਕੁਮ ਦੇਵ ਨਾਰਾਇਣ ਯਾਦਵ, ਆਰ ਰਾਧਾਕ੍ਰਿਸ਼ਨ, ਵਿਜੈ ਸਤਯਨਾਥ, ਭਾਰਤ ਲਾਲ, ਰੂਚੀ ਘਣਸ਼ਾਮ, ਜੈਦੀਪ ਮਜੂਮਦਾਰ ਅਤੇ ਮਨੋਜ ਯਾਦਵ ਵੀ ਹਨ।