ਕਾਰਗਿਲ ਵਿਜੇ ਦਿਵਸ ਮੌਕੇ ਰਾਸ਼ਟਰਪਤੀ ਨੇ ਆਰਮੀ ਹਸਪਤਾਲ ਨੂੰ ਦਿੱਤਾ 20 ਲੱਖ ਰੁਪਏ ਦਾ ਚੈੱਕ

07/26/2020 4:29:33 PM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਯਾਨੀ ਕਿ ਅੱਜ ਕਾਰਗਿਲ ਵਿਜੇ ਦਿਵਸ ਦੇ ਮੌਕੇ ’ਤੇ ਕਾਰਗਿਲ ਯੁੱਧ ਵਿਚ ਬਹਾਦਰੀ ਨਾਲ ਲੜਨ ਅਤੇ ਬਲੀਦਾਨ ਦੇਣ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਦਿੱਲੀ ਨੂੰ 20 ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ। ਇਸ ਰਕਮ ਨੂੰ ਡਾਕਟਰੀ ਯੰਤਰ ਖਰੀਦਣ ’ਤੇ ਖਰਚ ਕੀਤਾ ਜਾਵੇਗਾ, ਜਿਸ ਨਾਲ ਡਾਕਟਰਾਂ ਅਤੇ ਪੈਰਾ-ਮੈਡੀਕਲ ਨੂੰ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਵਿਚ ਮਦਦ ਮਿਲੇਗੀ। 

ਇਹ ਵੀ ਪੜ੍ਹੋ: ਕਾਰਗਿਲ ਵਿਜੇ ਦਿਵਸ ਮੌਕੇ ਰਾਜਨਾਥ ਸਿੰਘ ਬੋਲੇ- 'ਸ਼ਹੀਦ ਫ਼ੌਜੀ ਜਵਾਨਾਂ ਨੂੰ ਮੇਰਾ ਸੈਲਿਊਟ'

ਰਾਸ਼ਟਰਪਤੀ ਸਕੱਤਰੇਕ ਵਲੋਂ ਜਾਰੀ ਬਿਆਨ ਮੁਤਾਬਕ ਕੋਰੋਨਾ ਦੇ ਮੱਦੇਨਜ਼ਰ ਰਾਸ਼ਟਰਪਤੀ ਭਵਨ ਦੇ ਖਰਚਿਆਂ ’ਚ ਕਟੌਤੀ ਕਾਰਨ ਆਰਮੀ ਹਸਪਤਾਲ ਲਈ ਰਾਸ਼ਟਰਪਤੀ ਦਾ ਯੋਗਦਾਨ ਸੰਭਵ ਹੋਇਆ ਹੈ। ਰਾਸ਼ਟਰਪਤੀ ਨੇ ਪਿਛਲੇ ਦਿਨੀਂ ਰਾਸ਼ਟਰਪਤੀ ਭਵਨ ਦੇ ਖਰਚਿਆਂ ’ਚ ਕਟੌਤੀ ਕਰਨ ਦੇ ਸੰੰਬੰਧ ’ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਉਨ੍ਹਾਂ ਨੇ ਗਣਤੰਤਰ ਦਿਵਸ ਅਤੇ ਹੋਰ ਸਮਾਰੋਹਾਂ ’ਚ ਰਾਸ਼ਟਰਪਤੀ ਵਲੋਂ ਇਸਤੇਮਾਲ ਲਈ ਲਿਮੋਜ਼ੀਨ ਕਾਰ ਖਰੀਦਣ ਦੀ ਯੋਜਨਾ ਵੀ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਇਸ ਤੋਂ ਇਲਾਵਾ ਸਮਾਰੋਹਾਂ ਵਿਚ ਖਾਣੇ ਅਤੇ ਮਹਿਮਾਨਾਂ ’ਤੇ ਖਰਚੇ ਅਤੇ ਸਾਜੋ-ਸਾਮਾਨ ’ਚ ਵੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਇੰਨਾ ਹੀ ਨਹੀਂ ਰਾਸ਼ਟਰਪਤੀ ਨੇ ਮਾਰਚ ਦੀ ਆਪਣੀ ਤਨਖ਼ਾਹ ਪੀ. ਐੱਮ. ਕੇਅਰਸ ਫੰਡ ਵਿਚ ਦਾਨ ਕਰਨ ਅਤੇ ਅਗਲੇ ਇਕ ਸਾਲ ਤੱਕ ਹਰ ਮਹੀਨੇ ਆਪਣੀ ਤਨਖ਼ਾਹ ’ਚ 30 ਫ਼ੀਸਦੀ ਦੀ ਕਟੌਤੀ ਦਾ ਵੀ ਫ਼ੈਸਲਾ ਕੀਤਾ ਸੀ।

ਇਹ ਵੀ ਪੜ੍ਹੋ: ਪੀ. ਐੱਮ. ਮੋਦੀ ਦਾ ਟਵੀਟ- ਫ਼ੌਜੀ ਜਵਾਨਾਂ ਦੀ ਬਹਾਦਰੀ ਪੀੜ੍ਹੀਆਂ ਤੱਕ ਪ੍ਰੇਰਿਤ ਕਰਦੀ ਰਹੇਗੀ

ਰਾਸ਼ਟਰਪਤੀ ਭਵਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਕਦਮ ਨਾਲ ਆਰਮੀ ਹਸਪਤਾਲ ਦੇ ਫਰੰਟ ਲਾਈਨ ਕੋਰੋਨਾ ਯੋਧਿਆਂ ਦਾ ਮਨੋਬਲ ਵੱਧਣ ’ਚ ਮਦਦ ਮਿਲੇਗੀ। ਉਮੀਦ ਜਤਾਈ ਗਈ ਹੈ ਕਿ ਰਾਸ਼ਟਰਪਤੀ ਦੇ ਇਸ ਕਦਮ ਨਾਲ ਹੋਰ ਸਰਕਾਰੀ ਸੰਸਥਾਵਾਂ ਨੂੰ ਆਪਣੇ ਖਰਚਿਆਂ ਵਿਚ ਕਟੌਤੀ ਕਰ ਕੇ ਕੋਰੋਨਾ ਮਹਾਮਾਰੀ ਨਾਲ ਲੜਾਈ ਵਿਚ ਲੱਗੇ ਕੋਰੋਨਾ ਯੋਧਿਆਂ ਨੂੰ ਸਹਿਯੋਗ ਅਤੇ ਮਦਦ ਦੀ ਪ੍ਰੇਰਣਾ ਮਿਲੇਗੀ। 


Tanu

Content Editor

Related News