ਬਿਹਾਰ ''ਚ ਜਮਾਤ 1 ਤੋਂ 10ਵੀਂ ਤੱਕ ਦੇ ਸਕੂਲ ਖੁੱਲ੍ਹਣ ਦੀ ਤਿਆਰੀ, ਸੀ.ਐੱਮ. ਨੇ ਦਿੱਤੀ ਜਾਣਕਾਰੀ

08/05/2021 12:51:53 AM

ਪਟਨਾ - ਬਿਹਾਰ ਸਰਕਾਰ ਜਮਾਤ 1 ਤੋਂ 10ਵੀਂ ਦੇ ਸਕੂਲ ਵੀ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਕੂਲ ਬੰਦ ਸਨ। ਸੀ.ਐੱਮ. ਨੀਤੀਸ਼ ਕੁਮਾਰ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਇਨਫੈਕਸ਼ਨ ਵਿੱਚ ਕਮੀ ਨੂੰ ਵੇਖਦੇ ਹੋਏ 7 ਅਗਸਤ ਤੋਂ ਨੌਵੀਂ ਤੋਂ ਦਸਵੀਂ ਜਮਾਤ ਦੇ ਸਕੂਲ ਅਤੇ ਪਹਿਲੀ ਤੋਂ ਅਠਵੀਂ ਜਮਾਤ ਦੇ ਸਾਰੇ ਸਕੂਲਾਂ ਨੂੰ 16 ਅਗਸਤ ਤੋਂ ਖੋਲ੍ਹਿਆ ਜਾਵੇਗਾ। 

ਇਹ ਵੀ ਪੜ੍ਹੋ -  ਭਾਰਤ ਨੇ ਲੱਦਾਖ 'ਚ ਬਣਾਈ ਦੁਨੀਆ ਦੀ ਸਭ ਤੋਂ ਉੱਚੀ ਸੜਕ

ਇਸ ਦੇ ਨਾਲ ਹੀ ਸੀ.ਐੱਮ. ਨੇ ਕਿਹਾ ਕਿ ਕੋਚਿੰਗ ਸੰਸਥਾਨ ਵਿਦਿਆਰਥੀਆਂ ਦੀ 50 ਫ਼ੀਸਦੀ ਹਾਜ਼ਰੀ (ਇੱਕ ਦਿਨ ਛੱਡ ਕੇ) ਦੇ ਨਾਲ ਕੰਮ ਕਰ ਸਕਣਗੇ। ਸੀ.ਐੱਮ. ਨੀਤੀਸ਼ ਨੇ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਕੋਵਿਡ ਅਨੁਕੂਲ ਵਿਵਹਾਰ ਦੀ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ -  ਕੇਰਲ ISI ਮਾਡਿਊਲ: ਐੱਨ.ਆਈ.ਏ. ਦੀ ਕਰਨਾਟਕ ਅਤੇ ਜੰਮੂ-ਕਸ਼ਮੀਰ 'ਚ ਛਾਪੇਮਾਰੀ, ਚਾਰ ਗ੍ਰਿਫਤਾਰ

ਜ਼ਿਕਰਯੋਗ ਹੈ ਕਿ ਸੂਬੇ ਦੇ ਗਿਆਰ੍ਹਵੀਂ-ਬਾਰ੍ਹਵੀਂ ਦੇ ਸਾਰੇ ਸਕੂਲ, ਸਾਰੇ ਡਿਗਰੀ ਕਾਲਜ, ਸਾਰੇ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀ ਅਤੇ ਤਕਨੀਕੀ ਵਿਦਿਅਕ ਅਦਾਰੇ ਕੁਲ ਵਿਦਿਆਰਥੀ ਗਿਣਤੀ ਦੀ 50 ਫੀਸਦੀ ਹਾਜ਼ਰੀ ਦੇ ਨਾਲ 12 ਜੁਲਾਈ ਤੋਂ ਖੁੱਲ੍ਹ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati