ਕੋਰੋਨਾ ''ਤੇ ਰੋਕ ਦੇ ਲਈ ਦਿੱਲੀ ਮਾਡਲ ਨੂੰ ਦੇਸ਼ ''ਚ ਲਾਗੂ ਕਰਨ ਦੀ ਤਿਆਰੀ

07/26/2020 9:18:04 PM

ਨਵੀਂ ਦਿੱਲੀ (ਇੰਟ.) : ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਦੌਰਾਨ ਸੋਮਵਾਰ ਨੂੰ ਕੇਂਦਰ ਸਰਕਾਰ ਸੂਬਿਆਂ ਦੇ ਨਾਲ ਇਕ ਬੈਠਕ ਕਰਨ ਜਾ ਰਹੀ ਹੈ, ਜਿਸ 'ਚ ਕੋਵਿਡ-19 ਤੋਂ ਬਚਾਅ ਦੇ ਲਈ ਦਿੱਲੀ ਮਾਡਲ ਨੂੰ ਅਪਣਾਉਣ ਲਈ ਕਿਹਾ ਜਾ ਸਕਦਾ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਠਕ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਕਰਨਗੇ। ਇਸ ਦੌਰਾਨ ਦਿੱਲੀ ਵਿਚ ਕੋਰੋਨਾ ਵਿਰੁੱਧ ਚੁੱਕੇ ਗਏ ਕਦਮਾਂ ਨੂੰ ਅਪਣਾਉਣ ਦੇ ਲਈ ਹੋਰ ਸੂਬਿਆਂ ਲਈ ਵੀ ਯੋਜਨਾ ਬਣਾਈ ਜਾਵੇਗੀ। ਇਸਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਦਿੱਲੀ ਵਿਚ ਕੋਰੋਨਾ ਨੂੰ ਰੋਕਣ ਲਈ ਰਣਨੀਤੀ 'ਤੇ ਵੀ ਚਰਚਾ ਹੋਵੇਗੀ।  ਬੈਠਕ ਦੇ ਏਜੰਡੇ ਦੇ ਅਨੁਸਾਰ, ਦਿੱਲੀ ਦੇ ਮੁੱਖ ਸਕੱਤਰ ਵਿਜੈ ਦੇਵ ਕੇਂਦਰ ਦੇ ਅਧਿਕਾਰੀਆਂ ਦੇ ਸਾਹਮਣੇ ਬੈਠਕ ਦਿੱਲੀ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ 'ਤੇ ਰੋਕ ਲਗਾਉਣ ਲਈ ਕੀਤੇ ਗਏ ਯਤਨਾਂ 'ਤੇ ਚਰਚਾ ਕਰੇਗੀ। ਇਸ ਬੈਠਕ ਵਿਚ ਕੇਂਦਰੀ ਸਿਹਤ ਮੰਤਰਾਲਾ ਸਕੱਤਰ ਰਾਜੇਸ਼ ਭੂਸ਼ਣ ਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਵੀ ਸ਼ਾਮਲ ਹੋਣਗੇ।

Gurdeep Singh

This news is Content Editor Gurdeep Singh