ਕੋਰੋਨਾ ਦਾ ਪਤਾ ਲਗਾਏਗੀ ਸਮਾਰਟ ਵਾਚ, ਡਾਟਾ ਤੋਂ ਤੁਹਾਨੂੰ ਸਮਾਂ ਰਹਿੰਦਿਆਂ ਮਿਲੇਗੀ ਜਾਣਕਾਰੀ

12/11/2021 11:45:37 AM

ਨਵੀਂ ਦਿੱਲੀ– ਅੱਜ ਦੇ ਲਾਈਫ ਸਟਾਈਲ ਵਿਚ ਜੋ ਲੋਕ ਵੀ ਆਪਣੀ ਸਿਹਤ ਨੂੰ ਲੈ ਕੇ ਜ਼ਰਾ ਵੀ ਚੌਕਸ ਹਨ, ਉਹ ਜ਼ਰੂਰ ਹੀ ਸਮਾਰਟ ਵਾਚ ਜਾਂ ਫਿਟਨੈੱਸ ਟ੍ਰੈਕਰ ਦਾ ਇਸਤੇਮਾਲ ਕਰਦੇ ਹੋਣਗੇ। ਇਹ ਗੈਜੇਟ ਤੁਹਾਨੂੰ ਇਹ ਦੱਸਦੇ ਹਨ ਕਿ ਤੁਸੀਂ ਅਜੇ ਤੱਕ ਕਿੰਨੇ ਕਦਮ ਚੱਲੇ ਹਨ, ਤੁਹਾਨੂੰ ਕਿੰਨੀ ਦੇਰ ਤੱਕ ਨੀਂਦ ਲਈ ਜਾਂ ਸਵੇਰ ਦੀ ਐਕਸਰਸਾਈਜ ਦੇ ਸਮੇਂ ਤੁਹਾਡੀ ਹਾਰਟ ਰੇਟ ਕੀ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਇਨ੍ਹਾਂ ਜਾਣਕਾਰੀਆਂ ਦੇ ਆਧਾਰ ’ਤੇ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਤੁਸੀਂ ਕੋਰੋਨਾ ਇਨਫੈਕਟਿਡ ਹੋ ਜਾਂ ਨਹੀਂ ਅਜਿਹਾ ਸੰਭਵ ਹੈ, ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਆਪਣੀ ਸਮਾਰਟ ਵਾਚ ਤੋਂ ਹੀ ਪਤਾ ਚੱਲ ਸਕਦੀਆਂ ਹਨ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਨੇ ਕੋਰੋਨਾ ਦਾ ਸਮੇਂ ਤੋਂ ਪਹਿਲਾਂ ਪਤਾ ਲਗਾਉਣ ਲਈ ਇਕ ਮੋਬਾਈਲ ਐਪ ਮਾਈ ਪੀ. ਐੱਚ. ਡੀ. ਤਿਆਰ ਕੀਤਾ ਹੈ, ਜੋ ਸਮਾਰਟਵਾਚ ਜਾਂ ਫਿਟਨੈੱਸ ਟ੍ਰੈਕਰ ਦੇ ਡਾਟਾ ਤੋਂ ਤੁਹਾਨੂੰ ਸਮਾਂ ਰਹਿੰਦਿਆਂ ਕੋਰੋਨਾ ਹੋਣ ਦੀ ਜਾਣਕਾਰੀ ਦੇਵੇਗਾ।

ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ

3300 ਬਾਲਗਾਂ ਦੇ ਫੋਨ ’ਤੇ ਇੰਸਟਾਲ ਕੀਤਾ ਗਿਆ ਐਪ
ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਐਪ ਨਾਲ 80 ਫੀਸਦੀ ਯੂਜ਼ਰਸ ਵਿਚ ਕੋਰੋਨਾ ਇਨਫੈਕਸ਼ਨ ਦੇ ਟੈਸਟ ਤੋਂ ਪਹਿਲਾਂ ਪਤਾ ਲਗਾਇਆ ਜਾ ਸਕਿਆ ਹੈ। ਇਸ ਅਧਿਐਨ ਦੇ ਨਤੀਜਿਆਂ ਨੂੰ ਮੈਡੀਕਲ ਜਰਨਲ ਨੇਚਰ ਮੈਡੀਸਨ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਰਿਸਰਚਿਜ ਨੇ ਇਸ ਅਧਿਐਨ ਲਈ 18 ਤੋਂ 80 ਸਾਲ ਦੇ 3300 ਬਾਲਗਾਂ ਦੇ ਐਂਡਰਾਇਡ ਜਾਂ ਐਪਲ ਡਿਵਾਈਸ ਵਿਚ ਇਹ ਐਪ ਇੰਸਟਾਲ ਕੀਤਾ। ਐਪ ਨੇ ਬਾਲਗਾਂ ਕੋਲ ਪਹਿਲਾਂ ਤੋਂ ਮੌਜੂਦ ਗੁੱਟ ’ਤੇ ਪਾਈ ਹੋਈ ਡਿਵਾਈਸ ਭਾਵ ਸਮਾਰਟਵਾਚ ਜਾਂ ਫਿਟਨੈੱਸ ਟ੍ਰੈਕਰ ਤੋਂ ਡਾਟਾ ਇਕੱਠਾ ਕੀਤਾ ਅਤੇ ਇਸਨੂੰ ਇਕ ਸੁਰੱਖਿਅਤ ਕਲਾਉਡ ਸਰਵਰ ’ਤੇ ਭੇਜ ਦਿੱਤਾ। ਹੁਣ ਰਿਸਰਚਿਜ ਇਸ ਕਲਾਉਡ ਸਰਵਰ ’ਤੇ ਡਾਟਾ ਦਾ ਐਨਾਲਿਸਿਸ ਕਰ ਸਕਦੇ ਸਨ। ਫਿਟਬਿਟ, ਐਪਲ ਵਾਚ, ਗਾਰਮਿਨ ਡਿਵਾਈਸ ਅਤੇ ਹੋਰ ਗੈਜੇਟਸ ’ਚ ਇਸ ਐਪ ਦੀ ਵਰਤੋਂ ਕੀਤੀ ਗਈ ਹੈ। ਵਿਗਿਆਨੀਆਂ ਨੇ ਉਮੀਦਵਾਰਾਂ ਦੇ ਕਦਮਾਂ ਦੀ ਗਿਣਤੀ, ਹਾਰਟ ਰੇਟ ਅਤੇ ਨੀਂਦ ਦੇ ਪੈਟਰਨ ਵਿਚ ਬਦਲਾਅ ਦੇਖਣ ਲਈ ਇਕ ਐਲਗੋਰਿਦਮ ਦਾ ਇਸਤੇਮਾਲ ਕੀਤਾ। ਉਮੀਦ ਨਾਲੋਂ ਵੱਖ ਬਦਲਾਅ ਦਾ ਪਤਾ ਲਗਾਉਣ ’ਤੇ ਐਲਗੋਰਿਦਮ ਅਲਰਟ ਭੇਜਦਾ ਹੈ।

ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ

ਹਾਰਟ ਰੇਟ ’ਚ ਆਉਣ ਵਾਲੇ ਬਦਲਾਵਾਂ ਦੀ ਜਾਣਕਾਰੀ
ਇਸ ਅਧਿਐਨ ਵਿਚ ਹਾਰਟ ਰੇਟ ਵਿਚ ਆਉਣ ਵਾਲੇ ਬਦਲਾਵਾਂ ਬਾਰੇ ਬਹੁਤ ਵਿਸਤਾਰ ਨਾਲ ਦੱਸਿਆ ਗਿਆ ਹੈ ਕਿਵੇਂ ਕਿਸੇ ਵਿਅਕਤੀ ਦੇ ਇਮਿਊਨ ਸਿਸਟਮ ਅਤੇ ਹਾਰਟ ਬੀਟ ਇਕ-ਦੂਸਰੇ ਨਾਲ ਜੁੜੇ ਹੋਏ ਹਨ। ਕੋਰੋਨਾ ਨਾਲ ਇਨਫੈਕਟਿਡ ਯੂਜ਼ਰ ਦੀ ਧੜਕਨ ਵਿਚ ਬਦਲਾਅ ਘੱਟ ਦੇਖਣ ਨੂੰ ਮਿਲਦਾ ਹੈ, ਜਦਕਿ ਕੋਰੋਨਾ ਨੇਗੈਟਿਵ ਯੂਜ਼ਰਸ ਦੇ ਦਿਲ ਦੀ ਧੜਕਨ ਵਿਚ ਬਦਲਾਅ ਦੇਖਣ ਨੂੰ ਮਿਲਦਾ ਹੈ। ਹਾਰਟ ਸਪੀਡ ਵਿਚ ਜ਼ਿਆਦਾ ਤਬਦੀਲੀ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਯੂਜ਼ਰ ਦਾ ਨਰਵਸ ਸਿਸਟਮ ਬਹੁਤ ਐਕਟਿਵ ਹੈ। ਇਹ ਤਣਾਅ ਦਾ ਸਾਹਮਣਾ ਕਰਨ ਵਿਚ ਜ਼ਿਆਦਾ ਪ੍ਰਭਾਵੀ ਹੋ ਸਕਦਾ ਹੈ।

ਤਿੰਨ ਦਿਨ ਪਹਿਲਾਂ ਲੋਕਾਂ ਨੂੰ ਮਿਲੇ ਅਲਰਟ
ਇਕ ਅਧਿਐਨ ਦੌਰਾਨ, ਨਵੰਬਰ 2020 ਤੋਂ ਜੁਲਾਈ 2021 ਤੱਕ 2155 ਤੋਂ ਜ਼ਿਆਦਾ ਯੂਜਰਸ ਨੂੰ ਰੋਜ਼ਾਨਾ ਰੀਅਲ-ਟਾਈਮ ਅਲਰਟ ਮਿਲੇ। ਨਾਲ ਹੀ 2117 ਉਮੀਦਵਾਰਾਂ ਨੇ ਘੱਟ ਤੋਂ ਘੱਟ ਇਕ ਸਰਵੇ ਪੂਰਾ ਕੀਤਾ। ਇਨ੍ਹਾਂ ਵਿਚੋਂ ਉਨ੍ਹਾਂ 278 ਲੋਕਾਂ ਵਿਚੋਂ ਜਿਨ੍ਹਾਂ ਨੂੰ ਇਨਫੈਕਟਿਡ ਹੋਣ ਦਾ ਅਲਰਟ ਮਿਲਿਆ। ਇਨ੍ਹਾਂ ਵਿਚੋਂ 84 ਉਮੀਦਵਾਰਾਂ ਨੇ ਫਿਟਬਿਟ ਜਾਂ ਐਪਲ ਦੀ ਘੜੀ ਲਾਈ ਹੋਈ ਸੀ। ਇਨ੍ਹਾਂ ਵਿਚੋਂ 60 ਲੋਕਾਂ ਨੂੰ ਇਨਫੈਕਸ਼ਨ ਦੀ ਸੰਭਾਵਨਾ ਦਾ ਸੁਝਾਅ ਦਿੰਦੇ ਹੋਏ ਅਲਰਟ ਮਿਲੇ। ਇਨ੍ਹਾਂ ਸਮਾਰਟਵਾਚ ਰਾਹੀਂ ਇਨ੍ਹਾਂ ਲੋਕਾਂ ਵਿਚ ਲੱਛਣ ਵਿਕਸਤ ਹੋਣ ਨਾਲ 3 ਦਿਨ ਪਹਿਲਾਂ ਇਕ ਅਸਾਧਾਰਣ ਰੀਡਿੰਗ ਦਾ ਪਤਾ ਲਗਾਇਆ ਗਿਆ।

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

Rakesh

This news is Content Editor Rakesh