ਪ੍ਰਯਾਗਰਾਜ ''ਚ ਇਕ ਹੀ ਪਰਿਵਾਰ ਦੇ 4 ਲੋਕਾਂ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ

07/03/2020 12:55:36 PM

ਪ੍ਰਯਾਗਰਾਜ- ਪ੍ਰਯਾਗਰਾਜ ਜ਼ਿਲ੍ਹੇ ਦੇ ਗੰਗਾਪਾਰ ਹੋਲਾਗੜ੍ਹ ਥਾਣਾ ਖੇਤਰ ਦੇ ਸ਼ੁਕੁਲ ਦਾ ਪੂਰਾ ਬਰਏ ਹਰਕ ਪਿੰਡ 'ਚ ਵੀਰਵਾਰ ਦੇਰ ਰਾਤ ਇਕ ਹੀ ਪਰਿਵਾਰ ਦੇ 4 ਲੋਕਾਂ ਦਾ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ ਗਿਆ। ਸੋਰਾਂਵ ਦੇ ਖੇਤਰ ਅਧਿਕਾਰੀ ਅਸ਼ੋਕ ਵੇਂਕਟ ਨੇ ਦੱਸਿਆ ਕਿ ਹੋਲਾਗੜ੍ਹ ਥਾਣਾ ਖੇਤਰ ਦੇ ਸ਼ੁਕੁਲ ਦਾ ਪੂਰਾ ਬਰਏ ਹਰਕ ਪਿੰਡ 'ਚ ਦੇਰ ਰਾਤ ਇਕ ਪਰਿਵਾਰ ਦੇ 4 ਮੈਂਬਰਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ ਲੱਲਨ ਪ੍ਰਸਾਦ ਪਾਂਡੇ (50), ਉਨ੍ਹਾਂ ਦੀ ਧੀ ਸ਼ੀਬੂ (22), ਬੇਟੀ ਸੋਮੂ (20) ਅਤੇ ਬੇਟਾ ਪ੍ਰਿੰਸ (18) ਸ਼ਾਮਲ ਹਨ।

ਉੱਥੇ ਹੀ ਲੱਲਨ ਪ੍ਰਸਾਦ ਦੀ ਪਤਨੀ ਊਸ਼ਾ ਦੇਵੀ ਗੰਭੀਰ ਰੂਪ ਨਾਲ ਜ਼ਖਮੀ ਹੈ ਅਤੇ ਉਨ੍ਹਾਂ ਨੂੰ ਹਸਤਪਾਲ 'ਚ ਭਰਤੀ ਕਰਵਾਇਆ ਗਿਆ ਹੈ। ਵੇਂਕਟ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਮ੍ਰਿਤਕ ਲੱਲਨ ਪ੍ਰਸਾਦ ਪਾਂਡੇ ਦਾ ਮਕਾਨ ਅੰਦਰੋਂ ਬੰਦ ਪਾਇਆ ਗਿਆ, ਜਿਸ ਨੂੰ ਜ਼ੋਰ ਲੱਗਾ ਕੇ ਖੋਲ੍ਹਿਆ ਗਿਆ। ਮਕਾਨ ਦੇ ਅੰਦਰ ਪਾਂਡੇ, ਉਨ੍ਹਾਂ ਦੀਆਂ 2 ਬੇਟੀਆਂ ਅਤੇ ਇਕ ਬੇਟਾ ਮ੍ਰਿਤ ਪਾਏ ਗਏ। ਪੁਲਸ ਇਸ ਘਟਨਾ ਦੀ ਜਾਂਚ ਕਰ ਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ।

DIsha

This news is Content Editor DIsha