ਪ੍ਰਵੀਨ ਤੋਗੜੀਆ ਦੇ ‘ਅਯੁੱਧਿਆ ਕੂਚ’ ਨੇ ਵਧਾਈਆਂ ਪ੍ਰਸ਼ਾਸਨ ਦੀਆਂ ਮੁਸ਼ਕਲਾਂ

10/18/2018 1:42:02 AM

ਅਯੁੱਧਿਆ-ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ (ਏ. ਐੱਚ. ਪੀ.) ਵਲੋਂ ਰਾਮ ਮੰਦਰ ਨਿਰਮਾਣ ਦੀ ਮੰਗ ਨੂੰ ਲੈ ਕੇ 21 ਅਕਤੂਬਰ ਨੂੰ ਲਖਨਊ ਤੋਂ ਅਯੁੱਧਿਆ ਕੂਚ ਦਾ ਪ੍ਰੋਗਰਾਮ ਫੈਜ਼ਾਬਾਦ ਜ਼ਿਲਾ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣ ਗਿਆ ਹੈ। ਸੂਬੇ ਵਿਚ ਖੁਫੀਆ ਏਜੰਸੀਆਂ ਰਾਹੀਂ ਏ. ਐੱਚ. ਪੀ. ਵਰਕਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੀ ਗਿਣਤੀ ਦਾ ਲੇਖਾ-ਜੋਖਾ ਤਿਆਰ ਕੀਤਾ ਜਾ ਰਿਹਾ ਹੈ। ਏ. ਐੱਚ. ਪੀ. ਦੇ ਖੇਤਰੀ ਸੰਗਠਨ ਮੰਤਰੀ ਜਿਤੇਂਦਰ ਸ਼ਾਸਤਰੀ ਨੇ ਆਪਣੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 21 ਅਕਤੂਬਰ ਨੂੰ ਲਖਨਊੂ ਤੋਂ ਅਯੁੱਧਿਆ ਕੂਚ ਦਾ ਪ੍ਰੋਗਰਾਮ ਤੈਅ ਹੈ। 22 ਅਕਤੂਬਰ ਨੂੰ ਸਵੇਰੇ ਸਾਰੇ ਰਾਮ ਭਗਤ ਅਯੁੱਧਿਆ ਪਹੁੰਚ ਜਾਣਗੇ। ਇਸ ਦਿਨ ਹੀ ਅਯੁੱਧਿਆ ਵਿਚ ਏ. ਐੱਚ. ਪੀ. ਦੇ ਚੀਫ ਨਾਲ ਸਮੂਹਿਕ ਤੌਰ 'ਤੇ 24 ਘੰਟੇ ਦੀਰ 'ਤੇ ਭੁੱਖ ਹੜਤਾਲ ਸਰਯੂ ਨਦੀ ਦੇ ਕੰਢੇ ਹੋਵੇਗੀ। 23 ਅਕਤੂਬਰ ਨੂੰ ਸੰਤਾਂ ਦੇ ਮਾਰਗਦਰਸ਼ਨ ਨਾਲ ਸਰਯੂ ਨਦੀ ਦੇ ਕੰਢੇ 'ਤੇ ਸੰਕਲਪ ਸਭਾ ਹੋਵੇਗੀ ਅਤੇ ਰਾਮ ਮੰਦਰ ਲਈ ਸਰਕਾਰ ਕਾਨੂੰਨ ਬਣਾਏ, ਇਸ ਦੀ ਮੰਗ ਕੀਤੀ ਜਾਵੇਗੀ।