ਜਦਯੂ ਤੋਂ ਕੱਢੇ ਗਏ ਪ੍ਰਸ਼ਾਂਤ ਕਿਸ਼ੋਰ ਹੁਣ ਇਸ ਪਰਟੀ ''ਚ ਹੋਣਗੇ ਸ਼ਾਮਲ ?

01/29/2020 9:53:52 PM

ਕੋਲਕਾਤਾ — ਪੱਛਮੀ ਬੰਗਾਲ ਦੇ ਸਿਆਸੀ ਗਲਿਆਰੇ 'ਚ ਇਸ ਅਜਿਹੀ ਚਰਚਾ ਜੋਰਾਂ 'ਤੇ ਹੈ ਕਿ ਪ੍ਰਸ਼ਾਂਤ ਕਿਸ਼ੋਰ ਸੱਤਾਧਾਰੀ ਤ੍ਰਿਣਮੁਲ ਕਾਂਗਰਸ  'ਚ ਸ਼ਾਮਲ ਹੋ ਸਕਦੇ ਹਨ। ਪ੍ਰਸ਼ਾਂਤ ਕਿਸ਼ੋਰ ਨੂੰ ਜਦਯੂ ਨੇ ਬੁੱਧਵਾਰ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ। ਸੰਪਰਕ ਕੀਤੇ ਜਾਣ 'ਤੇ ਤ੍ਰਿਣਮੁਲ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੇ ਅਜਿਹੀ ਕਿਸੇ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਭਵਿੱਖ 'ਚ ਅਜਿਹੀ ਹੋਣ ਵਾਲੀ ਕਿਸੇ ਗੱਲ ਨੂੰ ਖਾਰਿਜ ਵੀ ਨਹੀਂ ਕੀਤਾ।
ਤ੍ਰਿਣਮੂਲ ਕਾਂਗਰਸ ਲਈ ਚੁਣਾਵੀ ਸਿਆਸਤਕਾਰ ਦੀ ਭੂਮਿਕਾ ਨਿਭਾ ਰਹੇ ਕਿਸ਼ੋਰ ਨਾਲ ਪੀ.ਟੀ.ਆਈ. ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਜਵਾਬ ਨਹੀਂ ਮਿਲਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਰ੍ਹਾਂ ਰਾਸ਼ਟਰੀ ਜਨੰਸਖਿਆ ਰਜਿਸਟਰ ਦੀ ਨਿੰਦਾ ਕਰਦੇ ਰਹੇ ਹਨ। ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਮੁਤਾਬਕ ਪਾਰਟੀ ਦੀ ਸੁਪਰੀਮੋ ਬੈਨਰਜੀ ਨਾਲ ਕਿਸ਼ੋਰ ਦੇ ਬਹੁਤ ਚੰਗੇ ਸਬੰਧ ਹਨ।


Inder Prajapati

Content Editor

Related News