ਪ੍ਰਣਬ ਮੁਖਰਜੀ ਨੇ ਲੋਕ ਸਭਾ ਦੀਆਂ ਸੀਟਾਂ ਵਧਾ ਕੇ 1000 ਕਰਨ ਦੀ ਵਕਾਲਤ ਕੀਤੀ

12/17/2019 11:55:18 AM

ਨਵੀਂ ਦਿੱਲੀ— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲੋਕ ਸਭਾ ਦੀਆਂ ਸੀਟਾਂ 543 ਤੋਂ ਵਧ ਕੇ 1000 ਕਰਨ ਅਤੇ ਰਾਜ ਸਭਾ ਦੀਆਂ ਸੀਟਾਂ ਵੀ ਵਧਾਉਣ ਦੀ ਸੋਮਵਾਰ ਨੂੰ ਵਕਾਲਤ ਕੀਤੀ। ਮੁਖਰਜੀ ਨੇ ਇਸ ਦੇ ਪਿੱਛੇ ਇਹ ਦਲੀਲ ਦਿੱਤੀ ਕਿ ਭਾਰਤ 'ਚ ਚੋਣ ਖੇਤਰ ਮੌਜੂਦਾ ਸੀਟਾਂ ਅਨੁਸਾਰ ਹਾਲੇ ਵੀ ਬਹੁਤ ਵੱਡਾ ਹੈ। ਇੱਥੇ ਇਕ ਸਮਾਗਮ ਮੌਕੇ ਉਨ੍ਹਾਂ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕ ਸਭਾ ਦੀ ਸਮਰੱਥਾ 1977 'ਚ ਸੋਧ ਕੀਤਾ ਗਿਆ ਸੀ, ਜਿਸ ਨੂੰ 1971 ਦੀ ਜਨਗਣਨਾ ਦੇ ਆਧਾਰ 'ਤੇ ਕੀਤਾ ਗਿਆ ਸੀ ਅਤੇ ਉਸ ਸਮੇਂ ਭਾਰਤ ਦੀ ਆਬਾਦੀ ਸਿਰਫ਼ 55 ਕਰੋੜ ਸੀ।

ਉਨ੍ਹਾਂ ਨੇ ਕਿਹਾ ਕਿ ਆਬਾਦੀ ਉਦੋਂ ਤੋਂ ਦੁੱਗਣੇ ਤੋਂ ਜ਼ਿਆਦਾ ਵਧ ਗਈ ਹੈ ਅਤੇ ਹੱਦਬੰਦੀ 'ਤੇ ਲੱਗੀ ਰੋਕ ਨੂੰ ਹਟਾਉਣ ਲਈ ਇਹ ਮਜ਼ਬੂਤ ਦਲੀਲ ਹੈ। ਉਨ੍ਹਾਂ ਨੇ ਕਿਹਾ ਕਿ ਆਦਰਸ਼ ਰੂਪ ਨਾਲ ਇਸ ਨੂੰ (ਲੋਕ ਸਭਾ 'ਚ ਮੈਂਬਰਾਂ ਦੀ ਗਿਣਤੀ) ਵਧਾ ਕੇ 1000 ਕਰ ਦਿੱਤੀ ਜਾਣੀ ਚਾਹੀਦੀ ਹੈ। 2012 ਤੋਂ 2017 ਤੱਕ ਰਾਸ਼ਟਰਪਤੀ ਰਹੇ ਮੁਖਰਜੀ ਨੇ ਨਵਾਂ ਸੰਸਦ ਭਵਨ ਬਮਾਏ ਜਾਣ ਦੇ ਪਿੱਛੇ ਤਰਕ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ,''ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਨਵੇਂ ਸੰਸਦ ਭਵਨ ਨਾਲ ਭਾਰਤ 'ਚ ਸੰਸਦੀ ਵਿਵਸਥਾ ਦੇ ਕੰਮਕਾਜ 'ਚ ਕਿਵੇਂ ਮਦਦ ਮਿਲੇਗੀ ਜਾਂ ਸੁਧਾਰ ਹੋਵੇਗਾ।'' ਮੁਖਰਜੀ ਨੇ ਕਿਹਾ ਕਿ ਜੇਕਰ ਲੋਕ ਸਭਾ ਦੀਆਂ ਸੀਟਾਂ ਵਧਾ ਕੇ 1000 ਕੀਤੀਆਂ ਜਾਂਦੀਆਂ ਹਨ ਤਾਂ ਸੈਂਟਰਲ ਹਾਲ ਨੂੰ ਹੇਠਲਾ ਸਦਨ ਬਣਾਇਆ ਜਾ ਸਕਦਾ ਹੈ ਅਤੇ ਰਾਜ ਸਭਾ ਨੂੰ ਮੌਜੂਦਾ ਲੋਕ ਸਭਾ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ।

DIsha

This news is Content Editor DIsha