ਚੁਣੀ ਗਈਆਂ 3 ਬੈਸਟ ''ਸੈਲਫੀ ਵਿਦ ਡਾਟਰ'',ਸਾਬਕਾ ਰਾਸ਼ਟਰਪਤੀ ਕਰਨਗੇ ਸਨਮਾਨਤ

06/18/2019 6:06:59 PM

ਜੀਂਦ—'ਸੈਲਫੀ ਵਿਦ ਡਾਟਰ' (ਬੇਟੀ ਨਾਲ ਸੈਲਫੀ) ਉਤਸਵ 'ਚ 27,000 ਤੋਂ ਜ਼ਿਆਦਾ ਬੇਟੀਆਂ ਨਾਲ ਭੇਜੀਆਂ ਗਈਆਂ ਸੈਲਫੀਆਂ 'ਚੋਂ ਮੇਘਾਲਿਆ, ਪੰਜਾਬ ਸਮੇਤ ਮੇਵਾਤ ਤੋਂ 3 ਬੈਸਟ ਸੈਲਫੀਆਂ ਚੁਣੀਆਂ ਗਈਆਂ ਹਨ। ਬੁੱਧਵਾਰ (19 ਜੂਨ) ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਦਿੱਲੀ ਸਥਿਤ ਆਪਣੇ ਆਵਾਸ 'ਤੇ ਜੇਤੂ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਜਾਵੇਗਾ। 'ਸੈਲਫੀ ਵਿਦ ਡਾਟਰ' ਉਤਸਵ ਦੇ ਆਯੋਜਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਿਆਣਾ ਦੇ ਬੀਬੀਪੁਰ ਪਿੰਡ ਦੇ ਸਾਬਕਾ ਸਰਪੰਚ ਸੁਨੀਲ ਜਗਲਨ ਨੇ ਦੱਸਿਆ ਹੈ ਕਿ 3 ਸੂਬਿਆਂ 'ਚ ਸਭ ਤੋਂ ਵਧੀਆਂ ਸੈਲਫੀਆਂ ਅਪਲੋਡ ਕਰਨ ਵਾਲੀਆਂ ਬੇਟੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਣਕਾਰੀ ਦਿੱਤੀ ਗਈ ਹੈ। ਉਹ ਬੁੱਧਵਾਰ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿੱਲੀ ਸਥਿਤ ਆਵਾਸ 'ਤੇ ਪਹੁੰਚਣਗੇ।

ਮੁਖਰਜੀ ਉੱਥੇ ਉਨ੍ਹਾਂ ਨੂੰ 'ਸੈਲਫੀ ਵਿਦ ਡਾਟਰ ਫਾਊਂਡੇਸ਼ਨ' ਦੁਆਰਾ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ 'ਚ ਸਨਮਾਨਤ ਕਰਨਗੇ। ਸੁਨੀਲ ਜਗਲਨ ਨੇ ਦੱਸਿਆ ਹੈ ਕਿ ਬੇਟੀ ਅਤੇ ਪਿਤਾ ਦੇ ਨਾਂ ਸਨਮਾਨਤ ਕੀਤੇ ਜਾਣ ਤੋਂ ਬਾਅਦ ਜਨਤਕ ਕੀਤੇ ਜਾਣਗੇ।ਉਨ੍ਹਾਂ ਨੇ ਦੱਸਿਆ ਹੈ ਕਿ ਆਪਣੀ ਸਥਾਪਨਾ ਦੇ 4 ਸਾਲ ਪੂਰੇ ਹੋਣ 'ਤੇ 'ਸੈਲਫੀ ਵਿਦ ਡਾਟਰ ਫਾਊਂਡੇਸ਼ਨ' ਨੇ 'ਸੈਲਫੀ ਵਿਦ ਡਾਟਰ' ਉਤਸਵ ਮਨਾਉਂਦੇ ਹੋਏ 10 ਜੂਨ ਤੋਂ 16 ਜੂਨ ਤੱਕ ਦੇਸ਼ ਭਰ 'ਚੋਂ ਬੇਟੀਆਂ ਨਾਲ ਸੈਲਫੀ ਅਪਲੋਡ ਕਰਨ ਨੂੰ ਸ਼ਾਮਲ ਕੀਤਾ ਗਿਆ ਹੈ। ਜਗਲਨ ਨੇ ਦੱਸਿਆ ਹੈ, 'ਬੈਸਟ ਸੈਲਫੀ ਵਿਦ ਡਾਟਰ' ਨੂੰ ਚੁਣਨ ਲਈ 5 ਮੈਂਬਰੀ ਜਿਊਰੀ ਬਣਾਈ ਗਈ ਸੀ, ਜਿਸ ਨੇ ਮੇਘਾਲਿਆ, ਪੰਜਾਬ ਅਤੇ ਮੇਵਾਤ ਤੋਂ 3 'ਬੈਸਟ ਸੈਲਫੀ ਵਿਦ ਡਾਟਰ' ਦੀ ਚੋਣ ਕੀਤੀ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ 'ਸੈਲਫੀ ਵਿਦ ਡਾਟਰ' ਮੁਹਿੰਮ ਦੀ ਤਾਰੀਫ ਕਰ ਚੁੱਕੇ ਹਨ। ਜਗਲਨ ਨੇ ਦੱਸਿਆ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 9 ਜੂਨ 2017 ਨੂੰ ਆਪਣੀ ਬੇਟੀ ਸ਼ਰਮਿਸ਼ਠਾ ਨਾਲ ਸੈਲਫੀ ਅਪਲੋਡ ਕਰ ਰਾਸ਼ਟਰਪਤੀ ਭਵਨ 'ਚ 'ਸੈਲਫੀ ਵਿਦ ਡਾਟਰ ਐਪ' ਲਾਂਚ ਕੀਤਾ ਸੀ। ਹੁਣ ਤੱਕ ਇਸ 'ਤੇ ਅਦਾਕਾਰਾ ਸ਼ਾਹਿਦ ਕਪੂਰ, ਐਸ਼ਵਰਿਆ ਰਾਏ, ਬੈਂਡਮਿੰਟਨ ਖਿਡਾਰੀ ਸਾਈਨਾ ਨੇਹਵਾਲ, ਪਹਿਲਵਾਨ ਫੋਗਾਟ ਬਹਨੇਂ, ਪਹਿਲਵਾਨ ਸਾਕਸ਼ੀ ਮਲਿਕ, ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ, ਕ੍ਰਿਕੇਟਰ ਸਚਿਨ ਤੇਂਦੁਲਕਰ ਵਰਗੀਆਂ ਹਸਤੀਆਂ ਵੀ ਸੈਲਫੀ ਵਿਦ ਡਾਟਰ ਅਪਲੋਡ ਕਰ ਚੁੱਕੇ ਹਨ।

Iqbalkaur

This news is Content Editor Iqbalkaur