ਪ੍ਰੀਖਿਆ ''ਤੇ ਚਰਚਾ ਤੋਂ ਪਹਿਲਾਂ ਪੀ.ਐੱਮ. ਮੋਦੀ ਦਿਖਾਉਣ ਆਪਣੀ ਡਿਗਰੀ : ਪ੍ਰਕਾਸ਼ ਰਾਜ

01/20/2020 6:18:18 PM

ਬੈਂਗਲੁਰੂ— ਬਾਲੀਵੁੱਡ ਐਕਟਰ ਪ੍ਰਕਾਸ਼ ਰਾਜ ਨੇ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਟਵੀਟ ਕਰ ਕੇ ਪੀ.ਐੱਮ. ਮੋਦੀ ਨੂੰ ਆਪਣੀ ਡਿਗਰੀ ਦਿਖਾਉਣ ਲਈ ਕਿਹਾ। ਪ੍ਰਕਾਸ਼ ਰਾਜ ਨੇ ਕਿਹਾ ਕਿ ਪ੍ਰੀਖਿਆ 'ਤੇਚਰਚਾ ਕਰਨ ਤੋਂ ਪਹਿਲਾਂ ਡਿਗਰੀ ਦੇ ਕਾਗਜ਼ ਦਿਖਾਉਣ।

ਪੀ.ਐੱਮ. ਨੇ ਅੱਜ ਕੀਤੀ ਸੀ ਵਿਦਿਆਰਥੀਆਂ ਨਾਲ 'ਪ੍ਰੀਖਿਆ ਪੇ ਚਰਚਾ'
ਦਰਅਸਲ ਸੋਮਵਾਰ ਨੂੰ ਪੀ.ਐੱਮ. ਮੋਦੀ ਨੇ ਵਿਦਿਆਰਥੀਆਂ ਨਾਲ 'ਪ੍ਰੀਖਿਆ ਪੇ ਚਰਚਾ' ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੋਰਡ ਪ੍ਰੀਖਿਆ 'ਚ ਬੈਠਣ ਵਾਲੇ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੱਤਾ। 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਸ਼ੁਰੂ ਹੋਣ ਵਾਲੀ ਹੈ, ਇਸ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਵਿਦਿਆਰਥੀਆਂ ਨੂੰ ਤਣਾਅਮੁਕਤ ਹੋ ਕੇ ਪ੍ਰੀਖਿਆ 'ਚ ਬੈਠਣ ਦੀ ਸਲਾਹ ਦਿੱਤੀ। ਪੀ.ਐੱਮ. ਮੋਦੀ ਨੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ 'ਚ ਆਪਣੇ ਸੰਬੋਧਨ 'ਚ ਸੋਮਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਕੁਦਰਤ ਅਤੇ ਜੀਵਨ ਦਰਮਿਆਨ ਸੰਤੁਲਨ ਬਣਾਉਣਾ ਚਾਹੀਦਾ। ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਵਿਅਕਤੀ ਨੂੰ ਆਪਣੀ ਜੈਵਿਕ ਘੜੀ ਅਨੁਸਾਰ ਪੜ੍ਹਾਈ-ਲਿਖਾਈ ਕਰਨੀ ਚਾਹੀਦੀ ਹੈ।

ਪਹਿਲਾਂ ਵੀ ਕਰ ਚੁਕੇ ਹਨ ਕੇਂਦਰ ਸਰਕਾਰ 'ਤੇ ਜ਼ੁਬਾਨੀ ਹਮਲਾ
ਪ੍ਰਕਾਸ਼ ਰਾਜ ਇਸ ਤੋਂ ਪਹਿਲਾਂ ਵੀ ਕਈ ਵਾਰ ਕੇਂਦਰ ਸਰਕਾਰ 'ਤੇ ਜ਼ੁਬਾਨੀ ਹਮਲਾ ਕਰ ਚੁਕੇ ਹਨ। ਲੋਕ ਸਭਾ ਚੋਣਾਂ 'ਚ ਪ੍ਰਕਾਸ਼ ਰਾਜ ਨੂੰ ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਲਈ ਪ੍ਰਚਾਰ ਕਰਦੇ ਦੇਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ,''ਮੈਂ ਪੀ.ਐੱਮ. ਮੋਦੀ ਵਿਰੁੱਧ ਨਹੀਂ ਹਾਂ, ਮੈਂ ਉਨ੍ਹਾਂ ਦੇ ਮੁੱਦਿਆਂ ਵਿਰੁੱਧ ਹਾਂ।''

DIsha

This news is Content Editor DIsha