ਹਾਈ ਕੋਰਟ ਨੇ ਸੰਸਦ ਮੈਂਬਰ ਪ੍ਰੱਗਿਆ ਦੀ ਅਰਜ਼ੀ ਕੀਤੀ ਰੱਦ

12/14/2019 12:37:27 PM

ਜੱਬਲਪੁਰ (ਭਾਸ਼ਾ)–ਮੱਧ ਪ੍ਰਦੇਸ਼ ਹਾਈ ਕੋਰਟ ਨੇ ਭੋਪਾਲ ਦੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੀ ਉਸ ਅਰਜ਼ੀ ਨੂੰ ਸ਼ੁੱਕਰਵਾਰ ਰੱਦ ਕਰ ਦਿੱਤਾ, ਜਿਸ 'ਚ ਉਸਨੇ ਭੋਪਾਲ ਸੀਟ ਤੋਂ ਉਸਦੀ ਚੋਣ ਰੱਦ ਕਰਨ ਦੀ ਮੰਗ ਕਰਨ ਵਾਲੀ ਅਰਜ਼ੀ ਨੂੰ ਚੁਣੌਤੀ ਦਿੱਤੀ ਸੀ। ਦੱਸਣਯੋਗ ਹੈ ਕਿ ਲੋਕ ਸਭਾ 2019 ਦੇ ਚੋਣ ਪ੍ਰਚਾਰ ਦੌਰਾਨ ਧਾਰਮਿਕ ਆਧਾਰ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ 'ਚ ਭੋਪਾਲ ਦੇ ਪੱਤਰਕਾਰ ਰਾਕੇਸ਼ ਦੀਕਸ਼ਿਤ ਨੇ ਪ੍ਰੱਗਿਆ ਵਿਰੁੱਧ ਚੋਣ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ਵਿਰੁੱਧ ਪ੍ਰੱਗਿਆ ਨੇ ਅਰਜ਼ੀ ਦੇ ਕੇ ਇਸਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।


Iqbalkaur

Content Editor

Related News