ਪ੍ਰਦੁਮਨ ਕਤਲ ਕੇਸ : ਪਿੰਟੋ ਪਰਿਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਅਗਾਉਂ ਜ਼ਮਾਨਤ

11/21/2017 6:52:48 PM

ਚੰਡੀਗੜ੍ਹ— ਪ੍ਰਦੁਮਨ ਕਤਲ ਕੇਸ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪਿੰਟੋ ਪਰਿਵਾਰ ਨੂੰ ਰਾਹਤ ਮਿਲੀ ਹੈ। ਹਾਈਕੋਰਟ ਨੇ ਪਿੰਟੋ ਪਰਿਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਬੀਤੇ ਸ਼ੁੱਕਰਵਾਰ ਨੂੰ ਹਾਈਕੋਰਟ ਨੇ ਸੀ. ਬੀ. ਆਈ. ਨੂੰ ਮੰਗਲਵਾਰ ਨੂੰ ਕੇਸ ਡਾਇਰੀ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਕਿਹਾ ਸੀ ਕਿ ਉਹ ਰਿਪੋਰਟ ਤੋਂ ਬਾਅਦ ਹੀ ਰੇਆਨ ਇੰਟਰਨੈਸ਼ਨਲ ਸਕੂਲ ਗਰੁੱਪ ਦੇ ਸੀ. ਈ. ਓ. ਰੇਆਨ ਪਿੰਟੋ, ਉਸ ਦੇ ਪਿਤਾ ਸੰਸਥਾਪਕ ਪ੍ਰਧਾਨ ਅਗਸਟਾਈਨ ਐਫ ਪਿੰਟੋ ਅਤੇ ਮਾਂ ਮੈਨੇਜਿੰਗ ਡਾਇਰੈਕਟਰ ਗ੍ਰੇਸੀ ਪਿੰਟੋ ਦੀ ਜ਼ਮਾਨਤ 'ਤੇ ਫੈਸਲਾ ਲਵੇਗੀ। ਅੱਜ ਹੋਈ ਸੁਣਵਾਈ 'ਚ ਸੀ. ਬੀ. ਆਈ. ਨੇ ਸੀਲਬੰਦ ਰਿਪੋਰਟ ਹਾਈਕੋਰਟ 'ਚ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਪਿੰਟੋ ਪਰਿਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ ਭੋਂਡਸੀ ਸਥਿਤ ਰੇਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲਾ ਪ੍ਰਦੁਮਨ ਦਾ ਕਤਲ ਗਲਾ ਘੁੱਟ ਕੇ ਕਰ ਦਿੱਤਾ ਗਿਆ ਸੀ। ਇਸ 'ਚ ਸਕੂਲ ਪ੍ਰਬੰਧਨ ਨੂੰ ਸੁਰੱਖਿਆ ਦੀ ਅਣਦੇਖੀ ਦੇ ਮਾਮਲੇ 'ਚ ਦੋਸ਼ੀ ਮੰਨਦੇ ਹੋਏ ਸਕੂਲ ਦੇ 2 ਚੋਟੀ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।