ਪ੍ਰਦੁਮਨ ਕਤਲ ਕੇਸ : ਕੰਡਕਟਰ ਅਸ਼ੋਕ ਨੂੰ ਮਿਲੀ ਜ਼ਮਾਨਤ

11/22/2017 8:09:05 AM

ਗੁਰੂਗਰਾਮ — ਪ੍ਰਦੁਮਨ ਕਤਲ ਕੇਸ ਦੀ ਸ਼ੁਰੂਆਤੀ ਪੁਲਸ ਜਾਂਚ 'ਚ ਮੁੱਖ ਦੋਸ਼ੀ ਬਣਾਏ ਗਏ ਬੱਸ ਕੰਡਕਟਰ ਅਸ਼ੋਕ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਅਸ਼ੋਕ ਨੂੰ ਇਹ ਜ਼ਮਾਨਤ 50,000 ਦੇ ਮੁਚਲਕੇ 'ਤੇ ਮਿਲੀ ਹੈ। ਧਿਆਨਯੋਗ ਹੈ ਕਿ 8 ਸਤੰਬਰ ਨੂੰ ਹੋਏ ਇਸ ਕਤਲ ਕਾਂਡ 'ਚ ਹਰਿਆਣਾ ਪੁਲਸ ਨੇ ਕੰਡਕਟਰ ਨੂੰ ਦੋਸ਼ੀ ਬਣਾਇਆ ਸੀ ਪਰ ਪਰਿਵਾਰ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ ਤੋਂ ਬਾਅਦ ਕੇਸ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ। ਜÎਾਂਚ ਦੌਰਾਨ ਅਸ਼ੋਕ ਦੀ ਕੇਸ 'ਚ ਭੂਮਿਕਾ ਨੂੰ ਦੇਖਦੇ ਹੋਏ ਕੋਰਟ ਨੇ ਅਸ਼ੋਕ ਨੂੰ ਰਾਹਤ ਦਿੱਤੀ ਹੈ।