ਕਸ਼ਮੀਰ ''ਚ ਬਰਫਬਾਰੀ ਕਾਰਨ ਪ੍ਰੀਖਿਆਵਾਂ ਮੁਅੱਤਲ

01/19/2019 11:07:08 AM

ਸ਼੍ਰੀਨਗਰ- ਕਸ਼ਮੀਰ 'ਚ ਅੱਜ ਤਾਜ਼ਾ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਕਸ਼ਮੀਰ ਯੂਨੀਵਰਸਿਟੀ ਨੇ ਅੱਜ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਅੱਤਲ ਕਰ ਦਿੱਤੀਆਂ ਹਨ। ਰਿਪੋਰਟ ਮੁਤਾਬਕ ਯੂਨੀਵਰਸਿਟੀ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਦੇਰ ਰਾਤ 'ਚ ਤਾਜ਼ਾ ਬਰਫਬਾਰੀ ਹੋਈ ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ। ਆਉਣ ਵਾਲੇ ਸਮੇਂ 'ਚ ਜਲਦੀ ਹੀ ਪ੍ਰੀਖਿਆਵਾਂ ਦੀ ਅਗਲੀ ਤਾਰੀਕ ਬਾਰੇ ਐਲਾਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ 19 ਜਨਵਰੀ ਤੋਂ ਲੈ ਕੇ 25 ਜਨਵਰੀ ਤੱਕ ਕਸ਼ਮੀਰ 'ਚ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਮਾਮਲੇ 'ਚ ਅਲਰਟ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਲੱਦਾਖ 'ਚ ਇਕ ਗੱਡੀ ਬਰਫਬਾਰੀ 'ਚ ਫਸ ਗਈ, ਜਿਸ 'ਚ ਮੌਜ਼ੂਦ ਕਈ ਲੋਕਾਂ ਦੀ ਮੌਤ ਹੋ ਗਈ।

Iqbalkaur

This news is Content Editor Iqbalkaur