ਲਾਕਡਾਊਨ ''ਚ ਡਾਕ ਵਿਭਾਗ ਕਿਸਾਨਾਂ ਤੇ ਮਜ਼ਦੂਰਾਂ ਲਈ ਬਣਿਆ ''ਵਰਦਾਨ''

05/13/2020 3:35:48 PM

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ 'ਚ ਲਾਕਡਾਊਨ ਦੌਰਾਨ ਡਾਕ ਵਿਭਾਗ ਕਿਸਾਨਾਂ, ਮਜ਼ਦੂਰਾਂ ਅਤੇ ਮਛੇਰਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਡਾਕ ਵਿਭਾਗ ਦੀ ਬਦੌਲਤ ਉਨ੍ਹਾਂ ਨੂੰ ਘਰ ਬੈਠੇ ਪੈਸਾ ਮਿਲ ਰਿਹਾ ਹੈ, ਜਿਸ ਨੇ ਇਕ ਦਿਨ ਵਿਚ ਲੋੜਵੰਦਾਂ ਨੂੰ ਲੱਗਭਗ 30 ਕਰੋੜ ਰੁਪਏ ਉਨ੍ਹਾਂ ਦੇ ਘਰ ਤੱਕ ਪਹੁੰਚਾਏ। ਉੱਤਰ ਪ੍ਰਦੇਸ਼ ਦੇ ਚੀਫ ਪੋਸਟ ਮਾਸਟਰ ਜਨਰਲ ਕੌਸ਼ਲੇਂਦਰ ਕੁਮਾਰ ਸਿਨਹਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਡਾਕ ਸਰਕਲ ਨੇ 11 ਮਈ ਨੂੰ ਮੈਗਾ ਮਹਾ ਲਾਗ ਇਨ ਦਿਵਸ ਮਨਾਇਆ। ਇਸ ਦਿਨ ਉੱਤਰ ਪ੍ਰਦੇਸ਼ ਸਰਕਲ ਦੀ ਟੀਮ ਨੇ ਆਧਾਰ ਇਨੇਬਲਡ ਪੇਮੈਂਟ ਸਿਸਟਮ (ਏ. ਈ. ਪੀ. ਐੱਸ.) ਜ਼ਰੀਏ 2.74 ਲੱਖ ਟਰਾਂਜੈਕਸ਼ਨ (ਲੈਣ-ਦੇਣ) ਦੀ ਪ੍ਰੋਸੈਸਿੰਗ ਕੀਤੀ ਅਤੇ ਲੋੜਵੰਦਾਂ ਨੂੰ ਲੱਗਭਗ 30 ਕਰੋੜ ਰੁਪਏ ਉਨ੍ਹਾਂ ਦੇ ਘਰ ਤੱਕ ਪਹੁੰਚਾਏ।

ਸਿਨਹਾ ਨੇ ਕਿਹਾ ਕਿ ਡਾਕੀਏ ਕੋਲ ਮਾਈਕ੍ਰੋ ਏ. ਟੀ. ਐੱਮ. ਹੁੰਦਾ ਹੈ। ਤੁਸੀਂ ਮਾਈਕ੍ਰੋ ਏ. ਟੀ. ਐੱਮ. ਤੋਂ 10 ਹਜ਼ਾਰ ਰੁਪਏ ਤਕ ਦੀ ਰਕਮ ਕੱਢਵਾ ਸਕਦੇ ਹੋ। ਸ਼ਰਤ ਸਿਰਫ ਇੰਨੀ ਹੈ ਕਿ ਤੁਹਾਡਾ ਬੈਂਕ ਖਾਤਾ ਆਧਾਰ ਅਤੇ ਮੋਬਾਇਲ ਨਾਲ ਲਿੰਕ ਹੋਣਾ ਚਾਹੀਦਾ ਹੈ ਅਤੇ ਸਬੰਧਤ ਮੋਬਾਇਲ ਰਕਮ ਕੱਢਦੇ ਸਮੇਂ ਮੌਜੂਦ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਤੋਂ ਲਾਕਡਾਊਨ ਲਾਗੂ ਹੋਇਆ ਹੈ, ਅਸੀਂ ਲਗਾਤਾਰ 80 ਹਜ਼ਾਰ ਟਰਾਂਸਜੈਕਸ਼ਨ (ਲੈਣ-ਦੇਣ) ਰੋਜ਼ਾਨਾ ਕਰ ਰਹੇ ਹਾਂ। ਦੂਜੇ ਬੈਂਕਾਂ ਦਾ ਟਰਾਂਸਜੈਕਸ਼ਨ ਕਰ ਰਹੇ ਹਾਂ। ਉਸ ਤੋਂ ਇਲਾਵਾ ਆਪਣਾ ਵੀ ਕੰਮ ਕਰ ਰਹੇ ਹਾਂ। ਸਿਨਹਾ ਨੇ ਕਿਹਾ ਕਿ ਡਾਕ ਵਿਭਾਗ ਦੀ ਇਸ ਪਹਿਲ ਨਾਲ ਬੁੱਢੇ, ਦਿਵਯਾਂਗ, ਗਰੀਬ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਰਿਹਾ ਹੈ। ਪ੍ਰਦੇਸ਼ ਦੇ ਡਾਕ ਸੇਵਾਵਾਂ ਦੇ ਡਾਇਰੈਕਟਰ ਰਾਜੀਵ ਉਮਰਾਵ ਨੇ ਕਿਹਾ ਕਿ ਏ. ਈ. ਪੀ. ਐੱਸ. 'ਮਹਾ ਲਾਗ ਇਨ ਮੁਹਿੰਮ' ਦੌਰਾਨ ਲਖਨਊ ਹੈੱਡਕੁਆਰਟਰ ਖੇਤਰ ਤਹਿਤ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀ. ਬੀ. ਟੀ.) ਤਹਿਤ 31 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ 3.15 ਕਰੋੜ ਰੁਪਏ ਵੰਡੇ ਹਨ।


Tanu

Content Editor

Related News