ਰਾਜਸਥਾਨ ''ਚ ਅਚਾਨਕ ਧਸਿਆ ਨਾਲੇ ''ਤੇ ਬਣਿਆ ਫੁੱਟਪਾਥ, 2 ਲੋਕ ਜ਼ਖਮੀ (ਵੀਡੀਓ)

10/26/2019 12:53:42 PM

ਜੈਪੁਰ-ਰਾਜਸਥਾਨ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ। ਦਰਅਸਲ ਰਾਜਸਥਾਨ ਦੇ ਸਿਰੋਹੀ ਸ਼ਹਿਰ 'ਚ ਨਾਲੇ ਦੇ ਉੱਪਰ ਬਣਿਆ ਇੱਕ ਫੁੱਟਪਾਥ ਅਚਾਨਕ ਧੱਸ ਗਿਆ। ਇਸ ਹਾਦਸੇ ਦੌਰਾਨ ਬਾਈਕ ਸਵਾਰ ਸਮੇਤ 2 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ।ਇਹ ਹਾਦਸਾ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਿਆ। 

ਵੀਡੀਓ 'ਚ ਦੇਖਿਆ ਗਿਆ ਹੈ ਕਿ ਫੁੱਟਪਾਥ ਦੇ ਨਾਲ ਬਣੀ ਦੁਕਾਨ 'ਚੋਂ ਇੱਕ ਵਿਅਕਤੀ ਬਾਹਰ ਨਿਕਲਦਾ ਹੈ ਅਤੇ ਜਦੋਂ ਉਹ ਫੁੱਟਪਾਥ 'ਤੇ ਪਹੁੰਚਦਾ ਹੈ ਤਾਂ ਅਚਾਨਕ ਫੁੱਟਪਾਥ ਜਮੀਨ 'ਚ ਧੱਸ ਜਾਂਦਾ ਹੈ। ਹਾਦਸੇ ਵਾਲੇ ਸਥਾਨ ਦੇ ਨੇੜੇ ਮੌਜੂਦ ਲੋਕ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ। 

Iqbalkaur

This news is Content Editor Iqbalkaur