ਪੌਂਗ ਡੈਮ ''ਚ ਤੈਰਦੀ ਮਿਲੀ ਵਿਅਕਤੀ ਦੀ ਲਾਸ਼

07/20/2017 6:46:29 PM

ਜਵਾਲੀ—ਬੀ.ਬੀ.ਐਮ.ਬੀ ਦੀ ਜ਼ਮੀਨ 'ਤੇ ਸਿੱਦਾਥਾ ਖੇਤਰ 'ਚ ਬਣੇ ਪ੍ਰਸਿੱਧ ਇਤਿਹਾਸਕ ਸਥਾਨ ਬਾਥੂ ਦੀ ਲੜੀ ਮੰਦਰ ਨੇੜੇ ਡੈਮ 'ਚ ਡੁੱਬੇ ਹੋਏ ਸੁਭਾਸ਼ ਦੀ ਲਾਸ਼ ਸਵੇਰੇ ਕਰੀਬ 8 ਵਜੇ ਜਵਾਲੀ ਪੁਲਸ ਵੱਲੋਂ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਸੁਭਾਸ਼ ਜੋ ਕਿ ਸੋਮਵਾਰ ਨੂੰ ਆਪਣੇ 4 ਦੋਸਤਾਂ ਨਾਲ ਪੌਂਗ ਡੈਮ 'ਚ ਘੁੰਮਣ ਲਈ ਨਿਕਲਿਆ ਸੀ ਅਤੇ ਨਹਾਉਣ ਲਈ ਡੈਮ ਦੇ ਪਾਣੀ 'ਚ ਉਤਰ ਗਿਆ ਅਤੇ ਤੈਰਾਕੀ ਨਾ ਜਾਣਨ ਕਰਕੇ ਉਹ ਡੁੱਬ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਵੱਲੋਂ ਵਾਟਰ ਸਪੋਟਰਸ ਦੀ ਟੀਮ ਨੂੰ ਉਸ ਦੀ ਤਲਾਸ਼ ਲਈ ਬੁਲਾਇਆ ਗਿਆ ਪਰ ਰਾਤ ਤੱਕ ਵਾਟਰ ਸਪੋਰਟਸ ਟੀਮ ਕਾਮਯਾਬੀ ਹਾਸਲ ਨਾ ਕਰ ਸਕੀ। 
ਇਸ ਦੇ ਬਾਅਦ ਅਗਲੇ ਦਿਨ ਮੰਗਲਵਾਰ ਨੂੰ ਐਨ.ਡੀ.ਆਰ.ਐਫ ਦੀ ਟੀਮ ਅਤੇ ਗੋਤਾਖੋਰਾਂ ਦੀ ਟੀਮ ਵੱਲੋਂ ਉਸ ਨੂੰ ਲੱਭਿਆ ਗਿਆ ਪਰ ਉਨ੍ਹਾਂ ਦੇ ਵੱਲੋਂ ਵੀ ਰਾਤ ਤੱਕ ਲਾਸ਼ ਨੂੰ ਬਰਾਮਦ ਨਹੀਂ ਕੀਤਾ ਜਾ ਸਕਿਆ। ਬੁੱੱਧਵਾਰ ਸਵੇਰੇ ਕਰੀਬ 8 ਵਜੇ ਸੁਭਾਸ਼ ਦੀ ਲਾਸ਼ ਡੈਮ 'ਚ ਤੈਰਦੀ ਮਿਲੀ, ਜਿਸ ਨੂੰ ਪੁਲਸ ਨੇ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਸ.ਡੀ.ਐਮ ਵਿਨੈ ਮੋਦੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਨੂੰ ਦੇਖਣ ਦੇ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਜਾਵੇਗੀ।