15 ਅਗਸਤ ਤੋਂ ਬਾਅਦ ਇਸਤੇਮਾਲ ਕੀਤਾ ਪਾਲੀਥੀਨ ਤਾਂ ਲੱਗੇਗਾ 5,000 ਰੁਪਏ ਜੁਰਮਾਨਾ

08/14/2019 4:53:20 PM

ਨਵੀਂ ਦਿੱਲੀ— ਦੱਖਣੀ ਦਿੱਲੀ ਨਗਰ ਨਿਗਮ ਨੇ ਪਾਲੀਥੀਨ (ਪਲਾਸਟਿਕ ਦੇ ਲਿਫਾਫੇ) ਦੇ ਇਸਤੇਮਾਲ 'ਤੇ ਪਾਬੰਦੀ ਲਾਉਣ ਲਈ ਸਖਤ ਕਦਮ ਚੁੱਕੇ ਹਨ। ਆਜ਼ਾਦੀ ਦਿਹਾੜੇ ਤੋਂ ਬਾਅਦ 16 ਅਗਸਤ ਨੂੰ ਦੱਖਣੀ ਦਿੱਲੀ ਦੇ ਦੁਕਾਨਦਾਰਾਂ ਅਤੇ ਰੇਹੜੀ ਆਦਿ ਵਾਲਿਆਂ ਨੂੰ ਪਾਲੀਥੀਨ ਦਾ ਇਸਤੇਮਾਲ ਨਾ ਕਰਨ ਲਈ ਕਿਹਾ ਹੈ। ਜੇਕਰ ਕਿਸੇ ਨੇ ਵੀ ਪਾਲੀਥੀਨ ਦਾ ਇਸਤੇਮਾਲ ਕੀਤਾ ਤਾਂ ਉਸ ਨੂੰ 5,000 ਰੁਪਏ ਜੁਰਮਾਨਾ ਲਾਇਆ ਜਾਵੇਗਾ। ਦੱਖਣੀ ਦਿੱਲੀ ਨਗਰ ਨਿਗਮ ਨੇ ਇਸ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਵੀ ਕੀਤਾ ਹੈ। ਨਿਗਮ ਦੇ ਸਥਾਈ ਕਮੇਟੀ ਦੇ ਚੇਅਰਮੈਨ ਭੁਪਿੰਦਰ ਗੁਪਤਾ ਮੁਤਾਬਕ ਲੋਕਾਂ ਨੂੰ ਪਾਲੀਥੀਨ ਦਾ ਇਸਤੇਮਾਲ ਨਾ ਕਰਨ ਦੀ ਕਿਹਾ ਹੈ। ਨਿਗਮ 15 ਅਗਸਤ ਤੋਂ ਬਾਅਦ ਕਾਰਵਾਈ ਕਰੇਗਾ ਅਤੇ 5,000 ਰੁਪਏ ਦਾ ਜੁਰਮਾਨਾ ਲਾਵੇਗਾ। 

ਗੁਪਤਾ ਨੇ ਕਿਹਾ ਕਿ ਲੋਕ ਪਾਲੀਥੀਨ ਦਾ ਇਸਤੇਮਾਲ ਤੋਂ ਬਾਅਦ ਉਸ ਨੂੰ ਸੜਕਾਂ 'ਤੇ ਸੁੱਟ ਦਿੰਦੇ ਹਨ, ਜਿਸ ਨਾਲ ਇਹ ਬਾਰਿਸ਼ ਦੇ ਪਾਣੀ ਜਾਂ ਫਿਰ ਹਵਾ ਨਾਲ ਨਾਲਿਆਂ 'ਚ ਚੱਲੇ ਜਾਂਦੇ ਹਨ। ਇਨ੍ਹਾਂ ਪਾਲੀਥੀਨ ਕਾਰਨ ਹੀ ਨਦੀਆਂ-ਨਾਲਿਆਂ 'ਚ ਜਾਮ ਹੋ ਜਾਂਦੇ ਹਨ। ਨਾਲ ਹੀ ਇਹ ਵਾਤਾਵਰਣ ਲਈ ਵੀ ਖਤਰਨਾਕ ਹਨ। ਰੋਜ਼ਾਨਾ ਕੂੜੇ ਵਿਚ ਪਾਲੀਥੀਨ ਦੀ ਵਰਤੋਂ ਹੁੰਦੀ ਹੈ। ਗੁਪਤਾ ਨੇ ਦੱਸਿਆ ਕਿ ਪਸ਼ੂ ਕੂੜੇ ਤੋਂ ਖਾਣੇ ਨਾਲ ਪਾਲੀਥੀਨ ਵੀ ਨਿਗਲ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਜਾਨ ਤਕ ਚਲੀ ਜਾਂਦੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਸਾਮਾਨ ਖਰੀਦਣ ਬਾਜ਼ਾਰ ਜਾਣ ਤਾਂ ਆਪਣੇ ਘਰਾਂ 'ਚੋਂ ਕੱਪੜੇ ਦੇ ਬਣੇ ਥੈਲੇ ਜਾਂ ਬੈਗ ਲੈ ਕੇ ਨਿਕਲਣ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਕਾਗਜ਼ ਆਦਿ ਵਿਚ ਹੀ ਸਾਮਾਨ ਦੇਣ ਅਤੇ ਗਾਹਕਾਂ ਨੂੰ ਕਹਿਣ ਕਿ ਉਹ ਘਰ ਤੋਂ ਥੈਲਾ ਲੈ ਕੇ ਆਉਣ, ਤਾਂ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕੀਏ।

Tanu

This news is Content Editor Tanu