ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਸਖਤ, ਕਿਹਾ- ਕੇਜਰੀਵਾਲ ਸਰਕਾਰ ਸੱਤਾ 'ਚ ਕਿਉਂ ਹੈ?

11/06/2019 6:00:11 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਪ੍ਰਦੂਸ਼ਣ ਮਾਮਲੇ 'ਚ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਦੂਸ਼ਣ 'ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਉੱਚਿਤ ਕਦਮ ਚੁੱਕਣ 'ਚ ਨਾਕਾਮਯਾਬ ਰਹੀ ਹੈ। ਕੋਰਟ ਨੇ ਦਿੱਲੀ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਜਦੋਂ ਉਹ ਇਸ ਮਾਮਲੇ ਨੂੰ ਕੁਝ ਨਹੀਂ ਕਰ ਸਕਦੇ ਤਾਂ ਉਹ ਸਰਕਾਰ 'ਚ ਕਿਉਂ ਹਨ।

ਗੱਦੀ 'ਤੇ ਬੈਠ ਕੇ ਸ਼ਾਸਨ ਕਰਨਾ ਚਾਹੁੰਦੇ ਹੋ
ਕੋਰਟ ਨੇ ਕਿਹਾ ਕਿ ਤੁਸੀਂ ਸਿਰਫ਼ ਗੱਦੀ 'ਤੇ ਬੈਠ ਕੇ ਸ਼ਾਸਨ ਕਰਨਾ ਚਾਹੁੰਦੇ ਹੋ। ਤੁਹਾਨੂੰ ਚਿੰਤਾ ਨਹੀਂ ਹੈ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ। ਜੇਕਰ ਰਾਜ ਸਰਕਾਰਾਂ ਨੂੰ ਲੋਕਾਂ ਦੀ ਚਿੰਤਾ ਨਹੀਂ ਹੈ ਤਾਂ ਤੁਹਾਨੂੰ ਸੱਤਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਤੁਸੀਂ ਕਲਿਆਣਕਾਰੀ ਸਰਕਾਰ ਦੀ ਸੰਕਲਪ ਭੁੱਲ ਗਏ ਹੋ, ਗਰੀਬ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ, ਇਹ ਬੇਹੱਦ ਮੰਦਭਾਗੀ ਹੈ। ਕੋਰਟ ਨੇ ਕਿਹਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਪ੍ਰਦੂਸ਼ਣ ਕਾਰਨ ਲੋਕ ਕਿਸ ਤਰ੍ਹਾਂ ਬੀਮਾਰੀਆਂ ਨਾਲ ਪੀੜਤ ਹਨ।

ਕਰੋੜਾਂ ਲੋਕਾਂ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ
ਦਿੱਲੀ-ਐੱਨ.ਸੀ.ਆਰ. ਪ੍ਰਦੂਸ਼ਣ ਮਾਮਲੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਉਡਾਣਾਂ ਦੇ ਮਾਰਗ ਬਦਲੇ ਜਾ ਰਹੇ ਹਨ ਅਤੇ ਲੋਕ ਆਪਣੇ ਘਰਾਂ ਤੱਕ 'ਚ ਸੁਰੱਖਿਅਤ ਨਹੀਂ ਹਨ। ਇਹ ਕਰੋੜਾਂ ਲੋਕਾਂ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਸਾਨੂੰ ਇਸ ਲਈ ਸਰਕਾਰ ਨੂੰ ਜਵਾਬਦੇਹ ਬਣਾਉਣਾ ਹੋਵੇਗਾ। ਕੋਰਟ ਨੇ ਸਵਾਲ ਕੀਤਾ ਕਿ ਕੀ ਤੁਸੀਂ ਲੋਕਾਂ ਨੂੰ ਪ੍ਰਦੂਸ਼ਣ ਕਾਰਨ ਮਰਨ ਦੇਵੋਗੇ। ਕੀ ਤੁਸੀਂ ਦੇਸ਼ ਨੂੰ 100 ਸਾਲ ਪਿੱਛੇ ਜਾਣ ਦੇਵੋਗੇ?

ਸਰਕਾਰ ਕਿਸਾਨਾਂ ਤੋਂ ਪਰਾਲੀ ਇਕੱਠੀ ਕਿਉਂ ਨਹੀਂ ਕਰ ਸਕਦੀ
ਕੋਰਟ ਨੇ ਕਿਹਾ ਕਿ ਅਸੀਂ ਦੇਸ਼ ਦੇ ਲੋਕਤੰਤਰੀ ਸਰਕਾਰ ਤੋਂ ਪਰਾਲੀ ਸਾੜਨ ਅਤੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਦੇ ਮੁੱਦੇ ਨਾਲ ਨਜਿੱਠਣ ਲਈ ਹੋਰ ਕਦਮ ਚੁੱਕਣ ਦੀ ਉਮੀਦ ਕਰਦੇ ਹਾਂ। ਕੋਰਟ ਨੇ ਸੂਬਿਆਂ ਤੋਂ ਪੁੱਛਿਆ ਕਿ ਸਰਕਾਰ ਕਿਸਾਨਾਂ ਤੋਂ ਪਰਾਲੀ ਇਕੱਠੀ ਕਿਉਂ ਨਹੀਂ ਕਰ ਸਕਦੀ ਜਾਂ ਉਸ ਨੂੰ ਖਰੀਦ ਕਿਉਂ ਨਹੀਂ ਸਕਦੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਤੰਤਰ ਪਰਾਲੀ ਸੜਨ 'ਤੇ ਰੋਕ ਕਿਉਂ ਨਹੀਂ ਲਗਾ ਸਕਦਾ? ਪਰਾਲੀ ਸਾੜਨਾ ਹੱਲ ਨਹੀਂ ਹੈ।


DIsha

Content Editor

Related News