ਭਾਰਤ ’ਚ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ’ਚ 2 ਦਹਾਕਿਆਂ ’ਚ 2.5 ਗੁਣਾ ਵਾਧਾ

03/02/2022 2:22:54 AM

ਨਵੀਂ ਦਿੱਲੀ- ਪਿਛਲੇ 2 ਦਹਾਕਿਆਂ 'ਚ ਭਾਰਤ ਵਿਚ ਪੀ. ਐੱਮ.-2.5 ਪ੍ਰਦੂਸ਼ਣ ਦੇ ਕਾਰਨ ਹੋਣ ਵਾਲੀਆਂ ਮੌਤਾਂ ਵਿਚ 2.5 ਗੁਣਾ ਵਾਧਾ ਹੋਇਆ ਹੈ। ਸੈਂਟਰ ਫਾਰ ਸਾਈਂਸ ਐਂਡ ਐਨਵਾਇਰਨਮੈਂਟ (ਸੀ. ਐੱਸ. ਈ.) ਦੀ ਇਕ ਨਵੀਂ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਕੇਂਦਰੀ ਵਾਤਾਵਰਣ ਮੰਤਰੀ ਭੂਪਿੰਦਰ ਯਾਦਵ ਵਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਵਿਚ ਹਵਾ ਪ੍ਰਦੂਸ਼ਣ ਕਾਰਨ ਹਰ 4 ਵਿਚੋਂ ਇਕ ਮੌਤ ਭਾਰਤ ਵਿਚ ਹੋਈ। ਵਾਤਾਵਰਣ ਖੇਤਰ ਦੇ ਥਿੰਕ ਟੈਂਕ ਸੀ. ਐੱਸ. ਈ. ਵਲੋਂ ਇਕੱਤਰ ਕੀਤੇ ਗਏ ਅੰਕੜਿਆਂ ਅਤੇ ਇਸਦੀ ਭਾਰਤ ਦੀ ਵਾਤਾਵਰਣ ਰਿਪੋਰਟ ਦੀ ਸਥਿਤੀ ਵਿਚ ਦਿਖਾਇਆ ਗਿਆ ਕਿ ਦੁਨੀਆ ਵਿਚ ਹਵਾ ਪ੍ਰਦੂਸ਼ਣ ਕਾਰਨ 66.7 ਲੱਖ ਲੋਕ ਮਾਰੇ ਗਏ। ਇਨ੍ਹਾਂ ਵਿਚੋਂ 16.7 ਲੱਖ ਮੌਤਾਂ ਭਾਰਤ ਵਿਚ ਹੋਈਆਂ। ਚੀਨ ਵਿਚ ਹਵਾ ਪ੍ਰਦੂਸ਼ਣ ਕਾਰਨ 18.5 ਲੱਖ ਲੋਕਾਂ ਦੀ ਮੌਤ ਹੋਈ।

 

ਇਹ ਖ਼ਬਰ ਪੜ੍ਹੋ- NZ v SA : ਨਿਊਜ਼ੀਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ 1-1 ਨਾਲ ਡਰਾਅ ਕੀਤੀ ਸੀਰੀਜ਼
ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਵਿਚ ਹਵਾ ਪ੍ਰਦੂਸ਼ਣ ਦੇ ਜੋਖਮ ਨਾਲ ਜੁੜੇ ਸਿਹਤ ਪ੍ਰਭਾਵਾਂ ਕਾਰਨ ਗਲੋਬਲ ਪੱਧਰ ਤੇ 4,76,000 ਬੱਚਿਆਂ ਦੀ ਮੌਤ ਹੋਈ। ਇਨ੍ਹਾਂ ਬੱਚਿਆਂ ਦੀ ਉਮਰ ਇਕ ਮਹੀਨੇ ਤੱਕ ਸੀ। ਇਨ੍ਹਾਂ ਵਿਚੋਂ 1,16,000 ਬੱਚਿਆਂ ਦੀ ਮੌਤ ਭਾਰਤ ਵਿਚ ਹੋਈ। ਖਰਾਬ ਹਵਾ ਗੁਣਵੱਤਾ ਸਾਲ 2019 ਵਿਚ ਦੁਨੀਆ ਭਰ ਤੋਂ ਪਹਿਲਾਂ ਮੌਤ ਦਾ ਚੌਥਾ ਮੁੱਖ ਕਾਰਕ ਸੀ।

ਇਹ ਖ਼ਬਰ ਪੜ੍ਹੋ-ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਵਿੰਡੀਜ਼ ਨੂੰ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News