ਏਮਜ਼ ਡਾਇਰੈਕਟਰ ਡਾ. ਗੁਲੇਰੀਆ ਦੀ ਚਿਤਾਵਨੀ- ਇਸ ਵਜ੍ਹਾ ਕਾਰਨ ਵਧ ਸਕਦੇ ਨੇ ਕੋਰੋਨਾ ਦੇ ਮਾਮਲੇ

11/07/2021 10:24:17 AM

ਨਵੀਂ ਦਿੱਲੀ- ਦਿੱਲੀ ਵਿਚ ਪ੍ਰਦੂਸ਼ਣ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹਵਾ ਇੰਨੀ ਜ਼ਹਿਰੀਲੀ ਹੋ ਗਈ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਵਿਚ ਦਰਮਿਆਨ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਵੱਡੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵਧਦਾ ਪ੍ਰਦੂਸ਼ਣ ਕੋਰੋਨਾ ਦੇ ਮਾਮਲੇ ਵੀ ਵਧਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਜਿੱਥੇ ਜ਼ਿਆਦਾ ਰਹਿੰਦਾ ਹੈ, ਉੱਥੇ ਕੋਰੋਨਾ ਵੀ ਜ਼ਿਆਦਾ ਘਾਤਕ ਹੋ ਸਕਦਾ ਹੈ। ਇਸ ਕਾਰਨ ਫੇਫੜਿਆਂ ’ਚ ਸੋਜ ਵੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕਾਰਨ ਕੋਰੋਨਾ ਵਾਇਰਸ ਹਵਾ ਵਿਚ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਇਸ ਕਾਰਨ ਰਾਜਧਾਨੀ ਵਿਚ ਕੋਰੋਨਾ ਦੇ ਮਾਮਲੇ ਵਧਣ ਦਾ ਡਰ ਹੈ।

ਇਹ ਵੀ ਪੜ੍ਹੋ : ਅਹਿਮਦਾਬਾਦ : ਗੁਰਦੁਆਰਾ ਸਾਹਿਬ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਇਸ ਤੋਂ ਇਲਾਵਾ ਗੁਲੇਰੀਆ ਨੇ ਇਸ ਗੱਲ ’ਤੇ ਵੀ ਚਿੰਤਾ ਪ੍ਰਗਟਾਈ ਹੈ ਕਿ ਪ੍ਰਦੂਸ਼ਣ ਕਾਰਨ ਦਿੱਲੀ ਵਿਚ ਲੋਕਾਂ ਦੀ ਜ਼ਿੰਦਗੀ ਛੋਟੀ ਹੋ ਗਈ ਹੈ। ਉਹ ਘੱਟ ਉਮਰ ਵਿਚ ਖ਼ਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕੁਝ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਦੀਵਾਲੀ ਦੇ ਪਟਾਕਿਆਂਨੇ ਹਵਾ ਨੂੰ ਜ਼ਹਿਰੀਲਾ ਨਹੀਂ ਬਣਾਇਆ। ਇਸ ਲਈ ਪਟਾਕਿਆਂ ’ਤੇ ਬੈਨ ਲਾਉਣ ਦਾ ਕੋਈ ਮਤਲਬ ਨਹੀਂ ਸੀ ਪਰ ਗੁਲੇਰੀਆ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦਿੱਲੀ ਦੀ ਇਸ ਹਾਲਤ ਲਈ ਦੀਵਾਲੀ ਵੀ ਕੁਝ ਹੱਦ ਤੱਕ ਜ਼ਿੰਮੇਵਾਰ ਰਹੀ ਹੈ।

ਇਹ ਵੀ ਪੜ੍ਹੋ : ਸਿੱਖ ਫਾਰ ਜਸਟਿਸ ’ਤੇ ਸ਼ਿਕੰਜਾ ਕੱਸਣ ਲਈ ਕੈਨੇਡਾ ਪੁੱਜੀ NIA ਟੀਮ, ਵਿਦੇਸ਼ੀ ਫੰਡਿੰਗ ਦੀ ਹੋਵੇਗੀ ਜਾਂਚ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha