ਮੈਂ ਰਾਜਨੀਤੀ ਨਹੀਂ ਸਿਰਫ ਕਵਿਤਾ ਕਰ ਸਕਦਾ ਹਾਂ- ਕੁਮਾਰ ਵਿਸ਼ਵਾਸ

02/20/2017 4:00:47 PM

ਨਵੀਂ ਦਿੱਲੀ— ਆਪਣੀ ਸਿਆਸੀ ਕੈਰੀਅਰ ਬਾਰੇ ਸਾਫ ਤੌਰ ''ਤੇ ਕਬੂਲ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਪਾਰਟੀ ਜਾਣਦੀ ਹੈ ਕਿ ਉਹ ਰਾਜਨੀਤੀ ਨਹੀਂ ਕਰ ਸਕਦੇ ਹਨ। ਵਿਸ਼ਵਾਸ ਨੇ ਕਿਹਾ,''''ਮੇਰੀ ਪਾਰਟੀ ਵੀ ਜਾਣਦੀ ਹੈ ਕਿ ਮੈਂ ਰਾਜਨੀਤੀ ਨਹੀਂ ਕਰ ਸਕਦਾ, ਇਸ ਦੀ ਜਗ੍ਹਾ ਮੈਂ ਕਵਿਤਾ ਕਰਦਾ ਹਾਂ।'''' ਕਿਸੇ ਦਿਨ ਸੰਸਦ ''ਚ ਸਾਹਿਰ, ਫੈਜ਼ ਜਾਂ ਏਲੀਆ ਨੂੰ ਪੜ੍ਹਾਉਣ ਦੀ ਆਪਣੀ ਇੱਛਾ ਜ਼ਾਹਰ ਕਦੇ ਹੋਏ ਕਵੀ ਨੇ ਕਿਹਾ ਕਿ ਕਵਿਤਾ ਅਤੇ ਰਾਜਨੀਤੀ ਦਰਮਿਆਨ ਸੰਤੁਲਨ ਬਣਾਉਣਾ ਕਠਿਨ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਸਵੇਰੇ ਇਕ ਸ਼ੇਰ ਟਵੀਟ ਕਰਾਂ ਤਾਂ ਸ਼ਾਮ ਨੂੰ ਖਬਰ ਬਣੇਗੀ ਕਿ ਵਿਸ਼ਵਾਸ ਅਤੇ ਅਰਵਿੰਦ ਕੇਜਰੀਵਾਲ ਦਰਮਿਆਨ ਮਤਭੇਦ ਵਧੇ। ਪੰਜਾਬ ਅਤੇ ਗੋਆ ''ਚ ਹਾਲੀਆ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦੇ ਹੋਏ ਕੁਮਾਰ ਵਿਸ਼ਵਾਸ ਨੇ ਕਿਹਾ ਕਿ ''ਆਪ'' ਪੰਜਾਬ ''ਚ ਜਿੱਤੇਗੀ, ਗੋਆ ''ਚ ਜਿੱਤ ਵੀ ਸਕਦੀ ਹੈ, ਨਹੀਂ ਵੀ ਜਿੱਤ ਸਕਦੀ ਹੈ।

Disha

This news is News Editor Disha