ਪੁਲਸ ਮੁਲਾਜ਼ਮ ਪਸ਼ੂ ਸਮੱਗਲਰਾਂ ਕੋਲੋਂ ਰਿਸ਼ਵਤ ਲੈਂਦੇ ਹਨ ਅਤੇ ਸੌਂ ਜਾਂਦੇ ਹਨ: ਗ੍ਰਹਿ ਮੰਤਰੀ ਗਿਆਨੇਂਦਰ

12/05/2021 3:55:15 AM

ਬੈਂਗਲੁਰੂ – ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਹੈ ਕਿ ਪੁਲਸ ਮੁਲਾਜ਼ਮ ਪਸ਼ੂ ਸਮੱਗਲਰਾਂ ਕੋਲੋਂ ਰਿਸ਼ਵਤ ਲੈਂਦੇ ਹਨ ਅਤੇ ਉਨ੍ਹਾਂ ਨੂੰ ਸ਼ਰੇਆਮ ਸਮੱਗਲਿੰਗ ਕਰਨ ਦੀ ਛੋਟ ਦਿੰਦੇ ਹਨ। ਵਾਇਰਲ ਹੋਏ ਇਕ ਵੀਡੀਓ ਕਲਿਪ ਵਿਚ ਗਿਆਨੇਂਦਰ ਨੂੰ ਕਥਿਤ ਤੌਰ ’ਤੇ ਮਵੇਸ਼ੀਆਂ ਖਾਸ ਕਰ ਕੇ ਗਊਆਂ ਦੀ ਚੋਰੀ ਅਤੇ ਸਮੱਗਲਿੰਗ ਨੂੰ ਰੋਕਣ ਵਿਚ ਨਾਕਾਮ ਰਹਿਣ ਲਈ ਇਕ ਪੁਲਸ ਅਧਿਕਾਰੀ ਨਾਲ ਫੋਨ ’ਤੇ ਉੱਚੀ-ਉੱਚੀ ਬੋਲਦਿਆਂ ਵੇਖਿਆ ਜਾ ਸਕਦਾ ਹੈ।

ਗਿਆਨੇਂਦਰ ਵੀਡੀਓ ਵਿਚ ਕਹਿੰਦੇ ਹਨ ਕਿ ਪਸ਼ੂਆਂ ਨੂੰ ਲਿਆਉਣ-ਲਿਜਾਣ ਵਾਲੇ ਅਪਰਾਧੀ ਹਨ। ਤੁਹਾਡੇ ਅਧਿਕਾਰੀ ਇਹ ਜਾਣਦੇ ਹਨ, ਫਿਰ ਵੀ ਉਹ ਰਿਸ਼ਵਤ ਲੈਂਦੇ ਹਨ ਅਤੇ ਕੁੱਤਿਆਂ ਵਾਂਗ ਸੌਂ ਜਾਂਦੇ ਹਨ। ਤੁਹਾਡੀ ਪੁਲਸ ਨੂੰ ਆਤਮ ਸਨਮਾਨ ਦੀ ਲੋੜ ਹੈ। ਮੈਂ ਹੁਣ ਤੱਕ ਕੁਝ ਨਹੀਂ ਕਿਹਾ ਸੀ ਪਰ ਕੀ ਮੈਨੂ ਗ੍ਰਹਿ ਮੰਤਰੀ ਵਜੋਂ ਬਣੇ ਰਹਿਣਾ ਚਾਹੀਦਾ ਹੈ ਜਾਂ ਨਹੀਂ? ਉਨ੍ਹਾਂ ਦਾਅਵਾ ਕੀਤਾ ਕਿ ਚਿਕਮੰਗਲੂਰ ਅਤੇ ਸ਼ਿਵਮੋਗਾ ਜ਼ਿਲਿਆਂ ਵਿਚ ਪਸ਼ੂਆਂ ਦੀ ਸਮੱਗਲਿੰਗ ਚੱਲ ਰਹੀ ਹੈ। ਗਿਆਨੇਂਦਰ ਨੇ ਕਿਹਾ ਕਿ ਅੱਜ ਪੁਲਸ ਫੋਰਸ ਈਮਾਨਦਾਰ ਨਹੀਂ ਹੈ। ਅਸੀਂ ਤਨਖਾਹ ਦੇ ਰਹੇ ਹਾਂ ਪਰ ਕੋਈ ਵੀ ਸਿਰਫ ਤਨਖਾਹ ’ਤੇ ਨਹੀਂ ਰਹਿਣਾ ਚਾਹੁੰਦਾ। ਉਹ ਰਿਸ਼ਵਤ ’ਤੇ ਰਹਿਣਾ ਚਾਹੁੰਦੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati