ਪਾਸਪੋਰਟ ਵਿਵਾਦ: ਤਨਵੀ ਅਤੇ ਅਨਸ ਦੇ ਸਰਟੀਫਿਕੇਟਾਂ ਦੀ ਮੁੜ ਜਾਂਚ ਕਰੇਗੀ ਪੁਲਸ

06/24/2018 3:15:50 PM

ਨਵੀਂ ਦਿੱਲੀ— ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਉਠਿਆ ਪਾਸਪੋਰਟ ਵਿਵਾਦ ਅਜੇ ਤੱਕ ਰੁੱਕਿਆ ਨਹੀਂ ਸੀ ਕਿ ਹੁਣ ਉਸ 'ਚ ਨਵਾਂ ਮੋੜ ਆ ਗਿਆ ਹੈ। ਹੁਣ ਪੁਲਸ ਨੇ ਤਨਵੀ ਅਤੇ ਅਨਸ ਦੀ ਜਾਂਚ ਫਿਰ ਤੋਂ ਕਰਨ ਨੂੰ ਕਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਤਨਵੀ ਦੇ ਕਈ ਨਾਮ ਵਰਤੋਂ ਕੀਤੇ ਦੀ ਗੱਲ ਸਾਹਮਣੇ ਆ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਵੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਲਈ ਫਿਰ ਤੋਂ ਪਤੀ-ਪਤਨੀ ਦੇ ਦਸਤਾਵੇਜ਼ਾਂ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ 'ਚ ਲੋਕਲ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਨਵੀ ਅਤੇ ਅਨਸ ਦੀ ਜਾਂਚ ਲਈ ਸ਼ੁੱਕਰਵਾਰ ਨੂੰ ਪੱਤਰ ਮਿਲਿਆ ਹੈ। ਸੀ.ਓ ਐਲ.ਆਈ.ਯੂ ਰਾਧੇ ਸ਼ਾਮ ਨੇ ਦੱਸਿਆ ਕਿ ਪੱਤਰ 'ਚ ਕਿਹਾ ਗਿਆ ਹੈ ਕਿ ਪਤੀ-ਪਤਨੀ ਦੇ ਅਸਥਾਈ ਪਤੇ, ਹੁਣ ਜਿੱਥੇ ਉਹ ਰਹਿ ਰਹੇ ਹਨ ਉਸ ਪਤੇ ਦੀ ਜਾਂਚ ਕੀਤੀ ਜਾਵੇ। ਦੋਵਾਂ ਦੀ ਜਾਂਚ ਉਸੀ ਤਰ੍ਹਾਂ ਹੋਵੇਗੀ, ਜਿਸ ਤਰ੍ਹਾਂ ਦੂਜੇ ਪਾਸਪੋਰਟ ਦੇ ਬਿਨੈਕਾਰਾਂ ਨਾਲ ਹੁੰਦੀ ਹੈ। ਤਨਵੀ ਸੇਠ ਨਾਮ ਦੀ ਇਕ ਔਰਤ ਨੇ ਪਾਸਪੋਰਟ ਅਧਿਕਾਰੀ 'ਤੇ ਧਰਮ ਦੇ ਨਾਮ 'ਤੇ ਅਪਮਾਨਿਤ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਧਾਨਮੰਤਰੀ ਦਫਤਰ ਅਤੇ ਵਿਦੇਸ਼ ਮੰਤਰੀ ਸਵਰਾਜ ਨੂੰ ਵੀ ਟਵੀਟ ਕੀਤਾ ਸੀ। ਇਸ ਮਾਮਲੇ 'ਚ ਉਠੇ ਵਿਵਾਦ ਦੇ ਬਾਅਦ ਪਾਸਪੋਰਟ ਅਧਿਕਾਰੀ ਵਿਕਾਸ ਮਿਸ਼ਰ ਦਾ ਟ੍ਰਾਂਸਫਰ ਵੀ ਕਰ ਦਿੱਤਾ ਗਿਆ ਹੈ।