ਪੁਲਸ ਨੇ ਸੁਲਝਾਈ ਸਿਪਾਹੀ ਇਰਫਾਨ ਦੀ ਹੱਤਿਆ ਦੀ ਗੁੱਥੀ

Wednesday, Dec 06, 2017 - 03:52 PM (IST)

ਸ਼੍ਰੀਨਗਰ— ਫੌਜ ਦੀ 175 ਟੇਰੀਟੋਰੀਅਲ ਆਰਮੀ 'ਚ ਸਿਪਾਹੀ ਇਰਫਾਨ ਡਾਰ ਦੀ ਹੱਤਿਆ ਦੀ ਗੁੱਥੀ ਸ਼ੋਪੀਆ ਪੁਲਸ ਨੇ ਸੁਲਝਾ ਲਈ ਹੈ ਅਤੇ ਇਸ ਮੌਕੇ 'ਤੇ ਸਾਜਿਸ਼ਕਰਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਰਫਾਨ ਦੀ ਗੋਲੀਆ ਨਾਲ ਭੁੰਨੀ ਲਾਸ਼ 25 ਨਵੰਬਰ ਨੂੰ ਵੁਥਮੂਲਾ ਪਿੰਡ 'ਚ ਮਿਲਿਆ ਸੀ। ਹੁਣ ਤੱਕ ਪੁਲਸ ਨੇ ਇਸ ਮਾਮਲੇ 'ਚ ਐੈੱਫ. ਆਈ. ਆਰ. ਦਰਜ ਕਰ ਲਈ ਸੀ। ਹੁਣ ਤੱਕ ਜਾਂਚ 'ਚ ਪਾਇਆ ਗਿਆ ਕਿ ਅੱਤਵਾਦੀ ਸੱੱਦਾਮ ਪਾਡਰ ਨਿਵਾਸੀ ਪੈਫ ਨਿਵਾਸੀ ਹੇਫ ਬਿਲਾਲ ਮੁਹੰਮਦ ਨਿਵਾਸੀ ਹੇਫ ਅਤੇ ਤੋਸੀਫ ਨਿਵਾਸੀ ਗੜਬਗ ਇਸ ਹੱਤਿਆ 'ਚ ਸ਼ਾਮਲ ਸਨ ਅਤੇ ਉਨ੍ਹਾਂ ਨਾਲ ਇਕ ਅਣਜਾਣ ਅੱਤਵਾਦੀ ਵੀ ਸਨ। ਇਹ ਅੱਤਵਾਦੀ ਮੁਜਹਿਲ ਨਿਵਾਸੀ ਸ਼੍ਰੀਮਲ ਸਨ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਜਿਸ਼ ਮੁਜਹਿਲ ਨੇ ਰਚੀ ਸੀ ਅਤੇ ਉਹ ਇਰਫਾਨ ਦੇ ਪਿੰਡ ਗਿਆ ਅਤੇ ਉਸ ਨੇ ਆਪਣੇ ਨਾਲ ਬਾਥਮੂਲ ਲੈ ਗਿਆ। ਪਿੰਡ ਦੇ ਕਿ ਬਾਗ 'ਚ ਅੱਤਵਾਦੀ ਪਹਿਲਾ ਤੋਂ ਮੌਜ਼ੂਦ ਸਨ ਅਤੇ ਉਨ੍ਹਾਂ ਨੇ ਇਰਫਾਨ ਦਾ ਬਾਗ 'ਚ ਕਤਲ ਕਰ ਦਿੱਤਾ ਗਿਆ।
ਪੁਲਸ ਅਨੁਸਾਰ ਇਰਫਾਨ ਨੂੰ ਗੋਲੀ ਮਾਰਨ ਤੋਂ ਬਾਅਦ ਸਾਰੇ ਅੱਤਵਾਦੀ ਮੌਕੇ ਤੋਂ ਭੱਜਣ 'ਚ ਕਾਮਯਾਬ ਰਹੇ। ਪੁਲਸ ਨੇ ਹੱਤਿਆਕਾਂਡ ਦਾ ਪਰਦਾਫਾਸ਼ ਕਰਦੇ ਹੋਏ ਮੁਜ਼ਹਿਲ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹੋਰ ਤਿੰਨ ਦੋਸ਼ੀਆਂ ਦੀ ਭਾਲ ਕਰਨ ਦੀ ਤਲਾਸ਼ੀ ਕੀਤੀ ਜਾ ਰਹੀ ਹੈ।


Related News