ਯੂ.ਪੀ: ਥਾਣੇ ''ਚ ਦਰੋਗਾ ਨੇ ਸਿਪਾਹੀ ਨੂੰ ਗੋਲੀ ਮਾਰੀ, ਮੌਤ

04/15/2018 1:30:34 PM

ਫਤਿਹਪੁਰ— ਉਤਰ ਪ੍ਰਦੇਸ਼ ਦੇ ਫਤਿਹਪੁਰ 'ਚ ਇਕ ਐਸ.ਆਈ ਨੇ ਪੁਲਸ ਚੌਕੀ ਦੇ ਅੰਦਰ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੋਵਾਂ ਵਿਚਕਾਰ ਸ਼ਨੀਵਾਰ ਰਾਤੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜਾ ਇੰਨਾ ਵਧ ਗਿਆ ਕਿ ਐਸ.ਆਈ ਨੇ ਸਰਵਿਸ ਰਿਵਾਲਵਰ ਨਾਲ ਹੈਡ ਕਾਂਸਟੇਬਲ 'ਤੇ ਫਾਇਰਿੰਗ ਕਰ ਦਿੱਤੀ।
ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਇੱਥੇ ਵਿਜਯੀਪੁਰ ਚੌਕੀ 'ਚ ਲਸ਼ਮੀਕਾਂਤ ਸਿੰਘ ਸੇਂਗਰ ਚੌਕੀ ਇੰਚਾਰਜ਼ ਦੇ ਅਹੁਦੇ 'ਤੇ ਤਾਇਨਾਤ ਹਨ। ਚੌਕੀ 'ਚ ਦੁਰਗੇਸ਼ ਕੁਮਾਰ ਤਿਵਾਰੀ ਵੀ ਹੈਡ ਕਾਂਸਟੇਬਲ ਦੇ ਅਹੁਦੇ 'ਤੇ ਪਿਛਲੇ ਡੇਢ ਸਾਲ ਤੋਂ ਤਾਇਨਾਤ ਸਨ। 


ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਥਾਣੇ 'ਚ ਮੌਜੂਦ ਲੋਕ ਦੋਵਾਂ ਦੇ ਵਿਚਕਾਰ ਕੋਈ ਬੀਚ-ਬਚਾਅ ਕਰਵਾਉਂਦੇ ਇਸ ਤੋਂ ਪਹਿਲੇ ਦਰੋਗਾ ਲਸ਼ਮੀਕਾਂਤ ਨੇ ਦੁਰਗੇਸ਼ 'ਤੇ ਸਰਵਿਸ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ।
ਗੋਲੀ ਲੱਗਦੇ ਹੀ ਦੁਰਗੇਸ਼ ਜ਼ਮੀਨ 'ਤੇ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਸੂਚਨਾ ਮਿਲਦੇ ਹੀ ਐਸ.ਪੀ ਰਾਹੁਲ ਰਾਜ, ਐਸ.ਪੀ ਵਿਨੋਦ ਕੁਮਾਰ ਸਿੰਘ ਜ਼ਿਲਾ ਹਸਪਤਾਲ ਪੁੱਜ ਗਏ। ਦੋਸ਼ੀ ਦਰੋਗਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐਤਵਾਰ ਦੀ ਸਵੇਰ ਦੁਰਗੇਸ਼ ਅਤੇ ਕੌਸ਼ਲੇਂਦਰ ਸਿੰਘ ਦਾ ਵੀਡੀਓ ਵਾਇਰਲ ਹੋਇਆ। ਇਸ ਵੀਡੀਓ 'ਚ ਦੁਰਗੇਸ਼ ਤਿਵਾਰੀ ਅਤੇ ਕੌਸ਼ਲੇਂਦਰ ਸਿੰਘ ਇਕ ਬਜ਼ੁਰਗ ਸ਼ਿਕਾਇਤਕਰਤਾ ਨੂੰ ਚੌਕੀ 'ਚ ਗਾਲ੍ਹਾਂ ਦਿੰਦੇ ਹੋਏ ਕੁੱਟ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਦਰੋਗਾ ਸੇਂਗਰ ਨੇ ਇਸ 'ਤੇ ਇਤਰਾਜ਼ ਜਤਾਇਆ। ਇਸ ਦੇ ਬਾਅਦ ਦੋਵਾਂ ਵਿਚਕਾਰ ਝਗੜਾ ਹੋ ਗਿਆ।