ਪਾਣੀ ਨਹੀਂ ਮਿਲਿਆ ਤਾਂ ਪੁਲਸ ਵਾਲੇ ਨੂੰ ਚੌਕੀ ਦੇ ਅੰਦਰ ਗੋਲੀ ਮਾਰ ਕੇ ਹੋਏ ਫਰਾਰ

11/26/2015 12:23:58 PM

ਗਾਜ਼ੀਆਬਾਦ- ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਲੋਨੀ ਇਲਾਕੇ ਦੀ ਬੰਥਲਾ ਪੁਲਸ ਚੌਕੀ ''ਚ ਆ ਕੇ ਪੁਲਸ ਕਰਮਚਾਰੀ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਦੇਸ਼ ਨਾਂ ਦਾ ਇਹ ਪੁਲਸ ਕਰਮਚਾਰੀ ਚੌਕੀ ''ਚ ਨਿਗਰਾਨੀ ਲਈ ਮੌਜੂਦ ਸੀ। ਇਸ ਦੌਰਾਨ ਚੌਕੀ ਦੇ ਬਾਹਰੋਂ 2 ਬਾਰਾਤਾਂ ਲੰਘ ਰਹੀਆਂ ਸਨ। ਬਾਰਾਤ ''ਚੋਂ ਕੁਝ ਲੋਕ ਆਏ ਅਤੇ ਪਾਣੀ ਮੰਗਣ ਲੱਗੇ ਪਰ ਜਦੋਂ ਪਾਣੀ ਨਹੀਂ ਮਿਲਿਆ ਤਾਂ ਗੁੱਸੇ ''ਚ ਆ ਗਏ ਅਤੇ ਸਿਪਾਹੀ ਸੁਦੇਸ਼ ਨੂੰ ਗੋਲੀ ਮਾਰ ਦਿੱਤੀ। ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਤੋਂ ਬਾਅਦ ਫਰਾਰ ਹੋ ਗਏ।
ਕੋਲ ਮੌਜੂਦ ਪੁਲਸ ਕਰਮਚਾਰੀ ਉਨ੍ਹਾਂ ਨੂੰ ਫੜ ਵੀ ਨਹੀਂ ਸਕੇ। ਇਸ ਤੋਂ ਬਾਅਦ ਜਿਸ ਜਗ੍ਹਾ ਉਹ ਦੋਵੇਂ ਬਾਰਾਤਾਂ ਜਾ ਰਹੀਆਂ ਸਨ, ਉਸੇ ਜਗ੍ਹਾ ਤੋਂ 2 ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ''ਚ ਲੈ ਲਿਆ ਗਿਆ ਹੈ। ਪ੍ਰਧਾਨੀ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਕਾਫੀ ਜ਼ਿਆਦਾ ਸੀ ਪਰ ਫਿਰ ਵੀ ਵਾਰਦਾਤ ਹੋ ਗਈ। ਅਜਿਹੇ ''ਚ ਕਈ ਸਵਾਰ ਉੱਠ ਰਹੇ ਹਨ ਕਿ ਪੁਲਸ ਚੌਕੀ ਦੇ ਅੰਦਰ ਪੁਲਸ ਵਾਲੇ ਸੁਰੱਖਿਅਤ ਨਹੀਂ ਹਨ ਤਾਂ ਬਾਹਰ ਕੀ ਹੋਣਗੇ।

Disha

This news is News Editor Disha